ਯੂਥ ਆਫ ਪੰਜਾਬ ਸੰਸਥਾ ਦੁਆਰਾ ਪੱਤਰਕਾਰਾਂ ਨੂੰ ਕੀਤਾ ਗਿਆ ਸਨਮਾਨਿਤ,ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਨਾਲ ਨਾਲ ਪਤਰਕਾਰ ਭਾਈਚਾਰਾ ਵੀ ਨਿਭਾ ਰਿਹਾ ਹੈ ਆਪਣਾ ਫ਼ਰਜ : ਪਰਮਦੀਪ ਸਿੰਘ ਬੈਦਵਾਨ

0

ਪੱਤਰਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਯੂਥ ਆਫ ਪੰਜਾਬ ਦੇ ਆਗੂ

ਪੰਜਾਬ ਅਪ ਨਿਊਜ਼ ਬਿਉਰੋ: ਕੋਰੋਨਾ ਵਾਈਰਸ ਦੇ ਦੌਰਾਨ ਜਿਥੇ ਪੂਰੇ ਪੰਜਾਬ ਵਿਚ ਪੁਲਿਸ ਮੁਲਾਜਮਾਂ ਡਾਕਟਰੀ ਟੀਮਾਂ ਅਤੇ ਪੱਤਰਕਾਰਾਂ ਦੁਆਰਾ ਆਪਣੀਆਂ ਡਿਉਟੀਆ ਬਕਾਇਦਾ ਪੂਰੀ ਜਿੰਮੇਵਾਰੀ ਨਾਲ ਨਿਭਾਈਆਂ ਜਾ ਰਹੀਆਂ ਹਨ , ਉਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਪੁਲਿਸ ਅਤੇ ਡਾਕਟਰਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਅੱਜ ਮੋਹਾਲੀ ਜਿਲ੍ਹੇ ਦੇ ਪਿੰਡ ਮਟੌਰ ਵਿਖੇ ਯੂਥ ਆਫ਼ ਪੰਜਾਬ ਸੰਸਥਾ ਵਲੋਂ ਸ਼ਿਵ ਮੰਦਿਰ ਵਿਚ ਸਾਰੇ ਪਤੱਰਕਾਰਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਾਵ ਲਈ ਓਹਨਾ ਨੂੰ ਸੇਨਿਤਟਾਈਜਰ ਮਾਸਕ ਹੈੰਡ ਗਲਵਸ ਆਦਿ ਵੀ ਦਿੱਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਦੁਨੀਆ ਵਿਚ ਕੋਹਰਮ ਮਚਿਆ ਹੋਇਆ ਹੈ। ਇਸ ਨੂੰ ਰੋਕਣ ਲਈ, ਜਿਥੇ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸੈਨੀਟੇਸ਼ਨ ਕਰਮਚਾਰੀਆਂ ਦੁਆਰਾ ਪੂਰਾ ਜ਼ੋਰ ਦਿੱਤਾ ਗਿਆ ਹੈ, ਉਥੇ ਹੀ ਪੱਤਰਕਾਰ ਭਾਈਚਾਰਾ ਵੀ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰੀਵਾਦੀ ਭਾਈਚਾਰੇ ਦੇ ਲੋਕ, ਭਾਵੇਂ ਉਨ੍ਹਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹੋਣ, ਪਰੰਤੂ ਦੇਸ਼-ਵਾਸੀਆਂ ਨੂੰ ਇਕ-ਇਕ ਮਿੰਟ ਦੀ ਸਹੀ ਜਾਣਕਾਰੀ ਭੇਜ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਕਾਰਨ ਦੂਸਰੇ ਵਿਭਾਗਾਂ ਦੇ ਕਰਮਚਾਰੀ ਅਤੇ ਇਹ ਮੀਡੀਆ ਕਰਮਚਾਰੀ ਵੀ ਵਧਾਈ ਦੇ ਪਾਤਰ ਹਨ। ਇਨ੍ਹਾਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਕਰਮਚਾਰੀਆਂ ਦੁਆਰਾ ਨਿਭਾਈਆਂ ਗਈਆਂ ਸੇਵਾਵਾਂ ਦੇ ਮੱਦੇਨਜ਼ਰ, ਸੰਸਥਾ ਦੁਆਰਾ ਅੱਜ ਉਨ੍ਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ. ਓਹਨਾ ਦੱਸਿਆ ਕਿ ਜੇਕਰ ਸਾਡੇ ਮੀਡੀਆ ਕਰਮਚਾਰੀ ਇਸ ਬਿਮਾਰੀ ਦੇ ਡਰੋਂ ਤੋਂ ਆਪਣੇ ਘਰ ਬੈਠਦੇ, ਤਾਂ ਇਸ ਭਿਆਨਕ ਬਿਮਾਰੀ ਦੀ ਜਾਣਕਾਰੀ ਸਾਡੇ ਤੱਕ ਪਹੁੰਚਣਾ ਅਸੰਭਵ ਸੀ। ਇਸ ਮੌਕੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਜਰਨਲਿਸਟ ਹਰਪ੍ਰੀਤ ਸਿੰਘ ਜੱਸੋਵਾਲ ਨੇ ਸਮੂਹ ਪੱਤਰਕਾਰਾਂ ਦੀ ਤਰਫੋਂ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਧੰਨਵਾਦੀ ਹਨ ਇਸ ਸੰਸਥਾ ਦੇ ਜਿਹਨਾਂ ਨੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਬਾਰੇ ਸੋਚਿਆ ,ਓਹਨਾ ਇਹ ਵੀ ਕਿਹਾ ਕਿ ਸਰਕਾਰ ਨੂੰ ਵੀ ਪੱਤਰਕਾਰਾਂ ਦੇ ਪਰਿਵਾਰ ਲਈ ਕੁੱਝ ਉਪਰਾਲੇ ਕਰਨੇ ਚਾਹੀਦੇ ਹਨ ਓਹਨਾ ਦਾ ਵੀ ਜੀਵਨ ਬੀਮਾ ਜਰੂਰੀ ਹੋਣਾ ਚਾਹੀਦਾ ਹੈ ਇਸ ਮੁੱਦੇ ਨੂੰ ਲੈ ਕੇ ਜਲਦ ਹੀ ਐਸੋਸੀਏਸ਼ਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ

About Author

Leave a Reply

Your email address will not be published. Required fields are marked *

You may have missed