ਐਸ.ਡੀ.ਐਮ.ਖਰੜ ਨੂੰ ਸਮਾਜ ਸੇਵੀ ਬਲਬੀਰ ਚੰਦ ਅੱਗਰਵਾਲ ਵਲੋਂ ਹਾਈਜੇਨਿਕ ਕਿੱਟਾਂ ਭੇਂਟ

ਐਸ ਡੀ ਐਮ ਹਿਮਾਂਸ਼ੂ ਜੈਨ ਨੂੰ ਕਿੱਟ ਸੌਂਪਦੇ ਹੋਏ ਸਮਾਜ ਸੇਵੀ ਬਲਬੀਰ ਚੰਦ ਤੇ ਕਪਿਲ ਮੋਹਨ ਅੱਗਰਵਾਲ।
ਜਗਦੀਸ਼ ਸਿੰਘ ਕੁਰਾਲੀ : ਸ਼ਹਿਰ ਦੇ ਕੱਪੜਾ ਵਪਾਰੀ ਅਤੇ ਸਮਾਜ ਸੇਵੀ ਸ਼੍ਰੀ ਬਲਬੀਰ ਚੰਦ ਅੱਗਰਵਾਲ ਵਲੋਂ ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਆਪਣਾ ਨਿਵੇਕਲਾ ਯੋਗਦਾਨ ਦਿੱਤਾ ਹੈ । ਉਨ੍ਹਾਂ ਵਲੋਂ ਖਰੜ ਦੇ ਐਸ.ਡੀ.ਐਮ ਸ਼੍ਰੀ ਹਿਮਾਂਸ਼ੂ ਜੈਨ (ਆਈ .ਏ .ਐਸ ) ਨੂੰ ਹਾਈਜੇਨਿਕ ਕਿੱਟਾਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਬਲਬੀਰ ਚੰਦ ਅੱਗਰਵਾਲ ਨੇ ਦਸਿਆਂ ਕਿ ਉਨ੍ਹਾਂ ਵਲੋਂ ਕੋਵਿਡ-19 ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਆਪਣੇ ਮਾਤਾ ਜੀ ਸਵ.ਸ਼੍ਰੀ ਮਤੀ ਲਖਵੰਤੀ ਦੇਵੀ ਅਤੇ ਪਿਤਾ ਜੀ ਸਵ .ਸ਼੍ਰੀ ਤਾਰਾ ਚੰਦ ਅੱਗਰਵਾਲ ਦੀ ਯਾਦ ਵਿੱਚ 100 ਹਾਈਜੇਨਿਕ ਕਿੱਟਾਂ ਐਸ.ਡੀ.ਐਮ. ਸਾਹਿਬ ਨੂੰ ਦਿਤੀਆਂ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਜਿੱਥੇ ਸਰਕਾਰ ਸਾਡਾ ਸਾਰਿਆਂ ਲਈ ਅਨੇਕਾਂ ਉਪਰਾਲੇ ਕਰ ਰਹੀ ਹੈ ,ਉੱਥੇ ਹੀ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਮਾਜਿਕ ਦੂਰੀ ,ਮਾਸਕ ਅਤੇ ਸਵੱਛਤਾ ਦੇ ਨਿਯਮਾਂ ਦੀ ਪਾਲਣਾ ਕਰੀਏ ,ਇਸ ਵਿੱਚ ਹੀ ਸਾਡੀ ਸਾਰਿਆਂ ਦੀ ਅਤੇ ਸਮਾਜ ਦੀ ਭਲਾਈ ਛਿਪੀ ਹੋਈ ਹੈ। ਹੁਣ ਚੋਥੇ ਲਾਕ ਡਾਊਨ ਦੌਰਾਨ ਸਰਕਾਰ ਦੀ ਘੱਟ ਅਤੇ ਸਾਡੀ ਸਾਰਿਆਂ ਦੀ ਜੁੰਮੇਵਾਰੀ ਇਸ ਮਹਾਂਮਾਰੀ ਤੋਂ ਬਚਣ ਲਈ ਜ਼ਿਆਦਾ ਬਣਦੀ ਹੈ। ਇਸ ਮੌਕੇ ਐਸ.ਡੀ.ਐਮ.ਸ਼੍ਰੀ ਹਿਮਾਂਸ਼ੂ ਜੈਨ ਜੀ ਨੇ ਬਲਬੀਰ ਚੰਦ ਅੱਗਰਵਾਲ ਜੀ ਵਲੋਂ ਕੋਵਿਡ -19 ਖ਼ਿਲਾਫ਼ ਕੀਤੇ ਜਾ ਰਹੇ ਇਸ ਯੋਗ ਉਪਰਾਲਿਆਂ ਦੀ ਤਹਿ ਦਿਲੋਂ ਪ੍ਰਸੰਸ਼ਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਸਾਡੇ ਸਾਰਿਆਂ ਦੇ ਯੋਗ ਉਪਰਾਲਿਆਂ ਸਦਕਾ ਹੀ ਅਸੀਂ ਇਸ ਮਹਾਂ ਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਸ ਮੌਕੇ ਤੇ ਕਪਿਲ ਮੋਹਨ ਅੱਗਰਵਾਲ ,ਪਰਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਿਰ ਸਨ।