ਕਰੋਨਾ ਨੂੰ ਹਰਾਉਣ ਲਈ ਸੋਸ਼ਲ ਡਿਸਟੈਸਿੰਗ ਜਰੂਰੀ : ਸ਼ਿਵ ਵਰਮਾਂ

ਸਾਬਕਾ ਕੌਂਸਲਰ ਸ਼ਿਵ ਵਰਮਾਂ।
ਜਗਦੀਸ਼ ਸਿੰਘ ਕੁਰਾਲੀ : ਕਰੋਨਾ ਮਹਾਂਮਾਰੀ ਦੇ ਕਾਰਨ ਕਰੀਬ ਦੋ ਮਹੀਨਿਆਂ ਤੋਂ ਕਾਰੋਬਾਰ ਬੰਦ ਪਿਆ ਸੀ ਅਤੇ ਆਮ ਲੋਕਾ ਦੀ ਜ਼ਿੰਦਗੀ ਦੀ ਰਫ਼ਤਾਰ ਨੂੰ ਜਿਵੇਂ ਬਰੇਕਾਂ ਲਗ ਗਈਆਂ ਸਨ ਜਿਸ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਰਾਹਤ ਦਿੰਦੇ ਹੋਏ ਦੁਕਾਨਾਂ ਖੋਲ੍ਹਣ ਦਾ ਸਮਾਂ ਜੋ ਪਹਿਲਾਂ ਸਵੇਰੇ 7 ਵਜੇ ਤੋਂ ਦੁਪਿਹਰ 3 ਵਜੇ ਤੱਕ ਸੀ ਨੂੰ ਵਧਾ ਦਿੱਤਾ ਹੈ ਹੁਣ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੀਆਂ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸ਼ਾਮ 7 ਵਜੇ ਤੋਂ ਲੈ ਕੇ ਸਵੇਰ 7 ਵਜੇ ਤੱਕ ਕਰਫਿਊ ਜਾਰੀ ਰਹੇਗਾ। ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸ਼ਿਵ ਵਰਮਾਂ ਨੇ ਇਸ ਮੌਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਦੁਕਾਨਦਾਰਾਂ, ਛੋਟੇ ਅਤੇ ਘਰੇਲੂ ਉਦਯੋਗਾਂ ਦੇ ਕੰਮ ਨੂੰ ਇਜ਼ਾਜਤ ਦੇ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਇਸ ਦੇ ਨਾਲ ਹੀ ਲੰਬਾ ਸਮਾਂ ਘਰਾਂ ਅੰਦਰ ਡੱਕੇ ਰਹੇ ਲੋਕਾਂ ਨੇ ਕਰਫਿਊ ਹਟਣ ਤੋਂ ਬਾਅਦ ਇਕ ਤਰ੍ਹਾਂ ਨਾਲ ਖੁੱਲ੍ਹੀ ਹਵਾ ‘ਚ ਸਾਹ ਲਿਆ ਤੇ ਗਲੀਆਂ ਤੇ ਸੜਕਾਂ ‘ਤੇ ਨਿਕਲ ਕੇ ਰਾਹਤ ਮਹਿਸੂਸ ਕੀਤੀ ਤੇ ਲੋਕਾਂ ਦੀ ਜਿੰਦਗੀ ਪਟੜੀ ਤੇ ਆਉਣੀ ਸ਼ੁਰੂ ਹੋ ਗਈ ਹੈ। ਸ਼ਿਵ ਵਰਮਾਂ ਨੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਾਹਰ ਜਾਣ ਵੇਲੇ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਕਰੋਨਾ ਪ੍ਰਤੀ ਲੜਾਈ ਲੰਬੀ ਹੈ ਅਤੇ ਇਸ ਨੂੰ ਸੋਸ਼ਲ ਡਿਸਟੈਸਿੰਗ ਰਾਹੀਂ ਹੀ ਜਿੱਤਿਆ ਜਾ ਸਕਦਾ ਹੈ।