ਪੰਜਾਬੀ ਫਿਲਮ ਜਗਤ ਦੇ ਮੈਂਬਰ ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਦੁਵਾਰਾ ਯੂਥ ਆਫ ਪੰਜਾਬ ਦੇ ਸਹਿਯੋਗ ਨਾਲ ਸਪਾਟ ਕਾਮਿਆਂ ਨੂੰ ਦਿੱਤਾ ਰਾਸ਼ਨ

ਪੰਜਾਬ ਅਪ ਨਿਊਜ਼ ਬਿਉਰੋ : ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ ਹੀ ਆਪਣੇ ਆਪਣੇ ਘਰਾਂ ਅੰਦਰ ਬੰਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਇਸ ਨਾਲ ਹਰ ਵਰਗ ਗਰੀਬ ਅਤੇ ਅਮੀਰ ਸਾਰੇ ਹੀ ਬੁਰੀ ਤਰਾਂ ਨਾਲ ਪ੍ਰਵਾਵਿਤ ਹੋਏ ਹਨ . ਪੰਜਾਬੀ ਨੂੰ ਪੂਰੀ ਦੁਨੀਆਂ ਤਕ ਮਕਬੂਲ ਕਰਨ ਵਾਲ਼ੀ ਫਿਲਮ ਇੰਡਸਟਰੀ ਵੀ ਇਸ ਤੌ ਬਚ ਨਹੀਂ ਸਕੀ ਜਿਸਦੇ ਚਲਦੇ ਕੁਛ ਦਿਨ ਪਹਿਲਾ ਫ਼ਿਲਮਾਂ ਵਿਚ ਸਪਾਟ ਵਰਕਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇਣ ਵਾਲ਼ੇ ਕਾਮਿਆਂ ਨੇ ਇਕ ਵੀਡੀਓ ਬਣਾਕੇ ਸੋਸ਼ਲ ਮੀਡਿਆ ਉਤੇ ਪਾਈ ਕਿ ਸਾਨੂੰ ਰਾਸ਼ਨ ਦੀ ਘਾਟ ਹੈ ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਦੁਵਾਰਾ ਆਪਣੀ ਜਿੰਮੇਬਾਰੀ ਸਮਝਦੇ ਹੋਏ ਅੱਜ ਮੋਹਾਲੀ ਦੇ ਮਟੌਰ ਵਿਖੇ ਹਨ ਸਪਾਟ ਵਰਕਰਾਂ ਨੂੰ ਰਾਸ਼ਨ ਵੰਡਿਆ ਗਿਆ
ਹਰ ਇਕ ਨੂੰ ਇਕ ਸੰਸਥਾ ਵਿਚ ਸੰਗਠਿਤਹੋਣਾ ਜਰੂਰੀ- ਮਲਕੀਤ ਰੌਣੀ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲਕੀਤ ਰੌਣੀ ਨੇ ਕਿਹਾ ਕਿ ਆਪਣੀਆਂ ਮੁਸੀਬਤਾਂ ਦੇ ਹੱਲ ਲਈ ਹਰ ਇਕ ਨੂੰ ਇਕ ਸੰਸਥਾ ਵਿਚ ਸੰਗਠਿਤਹੋਣਾ ਜਰੂਰੀ ਹੈ ਜਿਸ ਨਾਲ ਤੁਹਾਡੀ ਗੱਲ ਸਾਰਿਆਂ ਤਕ ਪਹੁੰਚ ਸਕਦੀ ਹੈ ਓਹਨਾ ਕਿਹਾ ਕਿ ਸਾਡਾ ਇਕ ਨਾਹਰਾ ਹੈ ਕਿ ਹਰ ਬੰਦਾ ਆਪਣੀ ਇੰਡਸਟਰੀ ਨੂੰ ਸੰਭਾਲੇ ਤਾ ਹੀ ਇਹ ਦੇਸ਼ ਤਰੱਕੀ ਕਰ ਸਕਦਾ ਹੈ ਓਹਨਾ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਵਿਚ ਕਲਾਕਾਰਾਂ ਦੀ ਇਕ ਸੰਸਥਾ ਹੈ ਜਿਸਦਾ ਨਾਮ ਨਾਜ਼ਿਫੱਟਾ ਹੈ ਜੋ ਕੇ ਇਹੋ ਜਿਹੇ ਹਾਲਾਤਾਂ ਦੌਰਾਨ ਕੰਮ ਕਰਦੀ ਹੈ ਅਤੇ ਹਰ ਇਕ ਦੀ ਤੰਦਰੁਸਤੀ ਨੂੰ ਯਕੀਨਣ ਬਣਾਉਂਦੀ ਹੈ .
ਜਰੂਰਤਮੰਦਾ ਦੀ ਮਦਦ ਕਰਨਾ ਹਰ ਇਨਸਾਨ ਦਾ ਫਰਜ਼ ਹੈ – ਕਰਮਜੀਤ ਅਨਮੋਲ
ਕਰਮਜੀਤ ਅਨਮੋਲ ਨੇ ਗੱਲਬਾਤ ਦੌਰਾਨ ਕਿਹਾ ਕਿ ਕਿ ਸਾਨੂੰ ਇਹਨਾਂ ਵਰਕਰਾਂ ਵਾਰੇ ਕੋਈ ਖ਼ਬਰ ਨਹੀਂ ਸੀ ਲੇਕਿਨ ਜਦੋ ਸਾਨੂੰ ਪਤਾ ਲੱਗਿਆ ਤਾ ਅਸੀਂ ਬਿਨਾ ਸਮਾਂ ਗਵਾਏ ਇਹਨਾਂ ਦੀ ਮਦਦ ਕਰਨਾ ਜਰੂਰੀ ਸਮਝਿਆ ਬੇਸ਼ੱਕ ਹਰ ਜਰੂਰਤਮੰਦ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਓਹਨਾ ਦੱਸਿਆ ਕਿ ਓਹਨਾ ਦੀ ਸੰਸਥਾ ਦੁਵਾਰਾ ਹੁਣ ਤਕ ਪੂਰੇ ਪੰਜਾਬ ਅੰਦਰ 2500 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਚੁੱਕਾ ਹੈ ਅਤੇ ਅਜੇ ਵੀ ਇਹ ਜਾਰੀ ਹੈ
ਸਮਾਜ ਨੂੰ ਨਰੋਆ ਅਤੇ ਸਾਫ਼ ਰੱਖਣ ਲਈ ਆਖਰੀ ਸਾਹ ਤਕ ਸੇਵਾ ਕਰਾਂਗੇ-ਪਰਮਦੀਪ ਸਿੰਘ ਬੈਦਵਾਨ
ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਉਪ ਪ੍ਰਧਾਨ ਬੱਬੂ ਮੋਹਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਓਹਨਾ ਦੀ ਸੰਸਥਾ ਸਮਾਜਿਕ ਅਤੇ ਧਾਰਮਿਕ ਕੰਮਾਂ ਲਈ ਹਰ ਸਮੇ ਤਿਆਰ ਹੈ ਜਿਸਦੇ ਚਲਦੇ ਕਰੋਨਾ ਦੇ ਦੌਰਾਨ ਜਰੂਰਤਮੰਦ ਵਿਅਕਤੀਆਂ ਤਕ ਰਾਸ਼ਨ,ਕਿਤਾਬਾਂ,ਦਵਾਈਆਂ ਅਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਸੇਨੇਟੀਜ਼ਰ ਕੀਤਾ ਗਿਆ ਓਹਨਾ ਕਿਹਾ ਕਿ ਪੂਰੇ ਪੰਜਾਬ ਅੰਦਰ ਯੂਥ ਆਫ ਪੰਜਾਬ ਦੇ ਵਲੰਟੀਅਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਰੂਰਤਮੰਦਾਂ ਦੇ ਮਦਦ ਵਿਚ ਲੱਗੇ ਹੋਏ ਹਨ.