ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਨਿਰੰਤਰ ਜਾਰੀ

ਲੋੜਵੰਦਾਂ ਨੂੰ ਰਾਸ਼ਨ ਕਿੱਟ ਸੌਂਪਦੇ ਹੋਏ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ।
ਪੰਜਾਬ ਅਪ ਨਿਊਜ਼ ਬਿਉਰੋ : ਨਜ਼ਦੀਕੀ ਪਿੰਡ ਫਤਿਹਗੜ੍ਹ ਵਿਖੇ ਅੱਜ ਫਿਰ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਅਕਸਰ ਵੇਖਿਆ ਗਿਆ ਹੈ ਕਿ ਇਲਾਕੇ ਦੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸ. ਸੁਖਜਿੰਦਰ ਸਿੰਘ ਮਾਵੀ ਹਰ ਵੇਲੇ ਲੋਕ ਭਲਾਈ ਦੇ ਕਾਰਜਾਂ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਉਂਦੇ ਹਨ। ਅੱਜ ਕੱਲ੍ਹ ਦੁਨੀਆ ’ਤੇ ਫੈਲੀ ਮਹਾਂਮਾਰੀ ਕੋਵਿਡ-19 ਕਾਰਨ ਰੋਜ਼ੀ ਰੋਟੀ ਤੋਂ ਮੁਥਾਜ ਹੋਏ ਪਰਿਵਾਰਾਂ ਦੀ ਉਨ੍ਹਾਂ ਨੇ ਵਿੱਤੋਂ ਬਾਹਰ ਜਾ ਕੇ ਮਦਦ ਕੀਤੀ ਗਈ। ਇਸੇ ਕੜੀ ਤਹਿਤ ਅੱਜ ਫਿਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੋਲਦਿਆਂ ਸ. ਮਾਵੀ ਨੇ ਕਿਹਾ ਕਿ ਇਸ ਮਹਾਂਮਾਰੀ ਕਾਰਨ ਸੰਕਟ ਦੀ ਘੜੀ ਵਿਚੋਂ ਗੁਜ਼ਰ ਰਹੀ ਮਾਨਵਤਾ ਦੀ ਸੇਵਾ ਤਹਿਤ ਲੋੜਵੰਦਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ। ਸ. ਮਾਵੀ ਨੇ ਕਿਹਾ ਕਿ ਹਰ ਲੋੜਵੰਦ ਲਈ ਉਨ੍ਹਾਂ ਦੇ ਦਰਵਾਜੇ ਸਦਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਜ ਭਲਾਈ ਅਤੇ ਲੋਕ ਸੇਵਾ ਦੇ ਕੰਮ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਜਗਦੇਵ ਸਿੰਘ, ਰਵੀ, ਦਵਿੰਦਰ ਸਿੰਘ ਗੋਲਾ, ਮਨਪ੍ਰੀਤ ਮਾਵੀ, ਤਲਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਸਿਮਰਨ ਸਿੰਘ ਗੁਰਕੀਰਤ ਸਿੰਘ, ਓਂਕਾਰਪ੍ਰੀਤ ਸਿੰਘ, ਭਵਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।