ਖਿਜਰਾਬਾਦ ਸਹਿਕਾਰੀ ਸਭਾ ਦਾ ਹਰਿੰਦਰ ਸਿੰਘ ਹੈਪੀ ਪ੍ਰਧਾਨ ਨਿਯੁਕਤ

ਪਿੰਡ ਖਿਜਰਾਬਾਦ ਵਿਖੇ ਪ੍ਰਧਾਨ ਹਰਿੰਦਰ ਸਿੰਘ ਤੇ ਮੀਤ ਪ੍ਰਧਾਨ ਰੋਸਨ ਸਿੰਘ ਦਾ ਹਾਰ ਪਾ ਕੇ ਸਨਮਾਨ ਕਰਦੇ ਹੋਏ ।
ਪੰਜਾਬ ਅਪ ਨਿਊਜ਼ ਬਿਉਰੋ: ਪਿੰਡ ਖਿਜ਼ਰਾਬਾਦ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਰਬਸੰਮੀ ਨਾਲ ਹੋਈ ਜਿਸ ਵਿਚ ਹਰਿੰਦਰ ਸਿੰਘ ਹੈਪੀ ਨੂੰ ਪ੍ਰਧਾਨ, ਰੋਸਨ ਸਿੰਘ ਲੁਬਾਣਗੜ੍ਹ ਮੀਤ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਸਭਾ ਮੈਂਬਰ ਹਰਜੀਤ ਕੌਰ , ਜੀਵਨ ਕੁਮਾਰ , ਗੁਰਚਰਨ ਸਿੰਘ ਤੋਂ ਇਲਾਵਾ ਕਿਰਪਾਲ ਸਿੰਘ ਚੇਅਰਮੈਨ, ਸਰਪੰਚ ਗੁਰਿੰਦਰ ਸਿੰਘ , ਸਾਬਕਾ ਸਰਪੰਚ ਹਰਦੀਪ ਸਿੰਘ , ਚੌਧਰੀ ਰਾਏ ਸਿੰਘ , ਪੰਚ ਬਲਜਿੰਦਰ ਕੌਰ , ਸਤਨਾਮ ਸਿੰਘ ਸੱਤੀ, ਅਵਤਾਰ ਸਿੰਘ ਆਦਿ ਹਾਜਰ ਸਨ ।