ਦੀ ਰਾਮਾਂ ਸਹਾਰਾ ਵੈਲਫੇਅਰ ਕਲੱਬ ਦੇ ਸੰਸਥਾਪਕ ਡਾ ਐਸ ਐਲ ਕਲਿਆਣੀ ਨੇ ਕੀਤਾ 57 ਵੀਂ ਵਾਰ ਖੂਨਦਾਨ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ: ਆਰ ਐਸ ਐਸ ਤੇ ਸੇਵਾ ਭਾਰਤੀ ਵੱਲੋਂ ਖੂਨ ਦਾਨ ਕੈਪ ਸਾਂਤੀ ਭਵਨ ਰਾਮਾਂ ਮੰਡੀ ਵਿਖੇ ਲਗਾਇਆ ਗਿਆ ।ਇਸ ਕੈਪ ਵਿੱਚ ਡਾ: ਕਲਿਆਣੀ ਨੇ 57 ਵੀਂ ਵਾਰ ਖੂਨਦਾਨ ਕੀਤਾ ,ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ: ਕਲਿਆਣੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ । ਉਨ੍ਹਾਂ ਨੇ ਕਿਹਾ ਇਨਸਾਨ ਦਾ ਖੂਨ ਕਿਸੇ ਜਾਨਵਰ ਨਹੀਂ ਲੱਗਦਾ ਨਾਂ ਹੀ ਇਹ ਖੂਨ ਕਿਸੇ ਕਾਰਖਾਨੇ ਜਾ ਫੈਕਟਰੀਆਂ ਅੰਦਰ ਤਿਆਰ ਕੀਤਾ ਜਾਂਦਾ ਹੈ । ਇਨਸਾਨ ਦਾ ਖੂਨ ਹੀ ਇਨਸਾਨ ਨੂੰ ਹੀ ਲੱਗਦਾ ਹੈ ਤੇ ਉਸ ਨੂੰ ਨਵਾਂ ਜੀਵਨ ਪ੍ਦਾਨ ਕਰਦਾ ਹੈ । ਕੁੱਝ ਲੋਕ ਖੂਨ ਦੇਣ ਤੇ ਡਰਦੇ ਹਨ। ਉਹ ਸਮਝਦੇ ਹਨ ਕਿ ਉਨ੍ਹਾਂ ਵਿੱਚ ਕਮਜ਼ੋਰੀ ਆ ਜਾਵੇਗੀ ।ਇਹ ਉਨ੍ਹਾਂ ਦਾ ਵਹਿਮ ਹੈ ।ਜਦੋਂ ਕਿ ਖੂਨ ਦਾਨ ਦੇਣ ਨਾਲ ਇਨਸਾਨ ਦੇ ਸਰੀਰ ਵਿੱਚ ਕਿਸੇ ਪ੍ਰਰਾਕ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ,ਸਾਡਾ ਸਰੀਰ 24 ਘੰਟਿਆਂ ਵਿੱਚ ਖੂਨ ਦੀ ਮਾਤਰਾ ਪੂਰੀ ਕਰ ਲੈਦਾਂ ਹੈ । ਖੂਨਦਾਨ ਦੇਣ ਵਾਲਾ ਦਾਨੀ ਤਿੰਨ ਮਹੀਨਿਆਂ ਮਗਰੋਂ ਫੇਰ ਖੂਨਦਾਨ ਕਰ ਸਕਦਾ ਹੈ , ਖੂਨਦਾਨ ਕਰਕੇ ਦਾਨੀ ਸੱਜਣ ਕਿਸੇ ਦਾ ਜੀਵਨ ਤਾ ਬਚਾਉਦਾ ਹੀ ਹੈ ਇਸ ਦੇ ਨਾਲ ਉਹ ਖੁਦ ਵੀ ਬਹੁਤ ਸਾਰਿਆਂ ਬਿਮਾਰੀਆਂ ਤੋ ਬਚ ਜਾਂਦਾ ਹੈ