ਦੇਸ਼ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਧੀ ਜੀ ਦੀ 29ਵੀਂ ਬਰਸੀ ਕਾਂਗਰਸ ਕਮੇਟੀ ਰਾਮਾਂ ਮੰਡੀ ਵੱਲੋਂ ਸਰਧਾਜਲੀਆਂ ਭੇਂਟ ਕੀਤੀਆਂ ਗਈਆ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ। ਇਸ ਮੋਕੇ ਤੇ ਬੋਲਦਿਆਂ ਹੋੲੇ ਸ਼ਹਿਰੀ ਪ੍ਰਧਾਨ ਅਤੇ ਥੂਥ ਕਾਂਗਰਸ ਦੇ ਆਗੂ ਲਖਵਿੰਦਰ ਲੱਕੀ ਜਟਾਣਾ ਨੇ ਕਿਹਾ ਕਿ ਸ੍ਰੀ ਰਾਜੀਵ ਗਾਧੀ ਜੀ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਕੰਮ ਕਰਦੇ ਸਨ. ਉਨ੍ਹਾਂ ਕਿਹਾ ਕਿ ਸ੍ਰੀ ਰਾਜੀਵ ਗਾਧੀ ਜੀ ਕਹਿੰਦੇ ਸਨ ਕਿ ਕਾਰਖਾਨੇ, ਸੜਕਾ, ਡੈਮਾਂ ਦਾ ਵਿਕਾਸ ਨਹੀਂ ਹੈ ਵਿਕਾਸ ਲੋਕਾਂ ਨਾਲ ਜੁੜਿਆ ਹੋਇਆ ਹੈ. ਵਿਕਾਸ ਦਾ ਟੀਚਾ ਲੋਕਾ ਦੀ ਪਦਾਰਥਕ, ਵਿਕਾਸ ਲਈ ਮਨੁੱਖੀ ਪਹਿਲੂ ਸਭ ਤੋਂ ਅਹਿਮ ਹੁੰਦਾ ਹੈ. ਉੋਨ੍ਹਾਂ ਕਿਹਾ ਕਿ ਅੱਜ਼ ਅਸੀਂ ਉਨ੍ਹਾਂ ਨੂੰ 29ਵੀਂ ਬਰਸੀ ਦੇ ਮੋਕੇ ਤੇ ਯਾਦ ਕਰ ਰਹੇ ਹਾਂ ਤਾਂ ਆਓ ਅਸੀਂ ਅਣਕਿਆਸੇ ਸੰਕਟ ਦਰਮਿਆਨ ਰਲ ਕੇ ਉਸ ਮਾਨਵੀ ਪਹਿਲੂ ਨੂੰ ਬਚਾਉਣ ਅਤੇ ਸੁਰੱਖਿਅਤ ਰੱਖਣ ਦਾ ਅਹਿਦ ਲਈਏ. ਕਿਉਕਿ ਦੇਸ਼ ਦੇ ਲੋਕ ਹੀ ਰਾਸ਼ਟਰ ਨੂੰ ਵਿਕਾਸ ਅਤੇ ਆਰਥਿਕ ਸੁਰਜੀਤੀ ਦੀ ਰਾਹ ਤੇ ਲਿਆਉਣਗੇ. ਇਸ ਮੌਕੇ ਰਾਮਾਂ ਮੰਡੀ ਦੇ ਕਾਂਗਰਸ ਵਰਕਰ ਅਤੇ ਅਹੁਦੇਦਾਰ ਲੱਕੀ ਜਟਾਣਾ ਯੂਥ ਕਾਂਗਰਸ ਪਾਰਟੀ ਦੇ ਆਗੂ ਰਾਮੇਸ਼ ਕੁਮਾਰ ਰਾਮਾਂ ਪੀ,ਪੀ,ਸਕੱਤਰ ,ਅਸੋਕ ਕੁਮਾਰ ਸਿੰਗਲਾ ਸਿਟੀ ਸ਼ਹਿਰੀ ਪ੍ਰਧਾਨ, ਮਨੋਜ ਕੁਮਾਰ ਸਿੰਗੋ ਜਰਨਲ ਸਕੱਤਰ, ਸੁਖਦੇਵ ਰਾਮ ਕੋਦੀ ਪ੍ਰਧਾਨ ਪੈਪਸੀ ਸਾਇਟ ,ਕਿਸ਼ਨ ਕੁਮਾਰ (ਕਾਲਾ) ਜਗਦੀਸ਼, ਬੰਗੀ,ਸੋਨੀ ਸੇਠ ਕੱਚਾ ਵਾਸ,ਰੁਪਿੰਦਰ ਕਣਕਵਾਲ,ਅਤੇ ਜਗਮੋਹਨ ਚੋਧਰੀ ਆਦਿ ਮੌਜੂਦ ਸਨ