ਬਸਪਾ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਸੋਪਿਆ ਗਿਆ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ । ਹਲਕਾ ਤਲਵੰਡੀ ਸਾਬੋ ਅਤੇ ਆਸ ਪਾਸ ਦੇ ਪਿੰਡਾਂ ਦੇ ਬਹਜਨ ਸਮਾਜ ਪਾਰਟੀ ਵਰਕਰ ਵੱਲੋਂ ਇੱਕ ਮੰਗ ਪੱਤਰ ਸੋਪਿਆਂ ਗਿਆ । ਹਲਕਾ ਤਲਵੰਡੀ ਸਾਬੋ ਜੋਨ ਦੇ ਅਹੁਦੇਦਾਰ ਜਗਦੀਸ਼ ਸਿੰਘ ਗੋਗੀ ਸੂਬਾ ਸਕੱਤਰ ਬਸਪਾ ਪੰਜਾਬ ਨਿੱਕਾ ਸਿੰਘ ਸੈਖਪੁਰਾ ਨੇ ਬੋਲਦਿਆਂ ਆਖਿਆ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਦੇ ਹੁਕਮਾਂ ਅਨੁਸਾਰ ਅਤੇ ਬਸਪਾ ਇੰਚਾਰਜ ਰਣਧੀਰ ਬੈਣੀਵਾਲ ਵੱਲੋਂ ਬਸਪਾ ਦੇ ਦਫ਼ਤਰ ਤੋ ਪੈਦਲ ਚੱਲ ਕੇ ਇੱਕ ਰੋਸ਼ ਮਾਰਚ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਪੰਜਾਬ ਸਰਕਾਰ ਖਿਲਾਫ ਨਾਅਰੇ ਬਾਜ਼ੀ ਕਰਦਾ ਹੋਇਆ ਕਚਹਿਰੀ ਕੰਪਲੈਕਸ ਤਲਵੰਡੀ ਸਾਬੋ ਵਿਖੇ ਪਹੁੰਚਿਆ ਜਿੱਥੇ ਉਹਨਾਂ ਆਪਣਾ ਇੱਕ ਮੰਗ ਪੱਤਰ ਮਾਣਯੋਗ ਰਾਜਪਾਲ ਦੇ ਨਾਮ ਤੇ ਤਹਿਸੀਲਦਾਰ ਸੁਖਰਾਜ ਸਿੰਘ ਢਿਲੋਂ ਨੂੰ ਸੋਪਿਆ ਗਿਆ ।ਜਿਸ ਵਿੱਚ ਪੰਜਾਬ ਵਾਸੀਆਂ ਦੀਆਂ ਪਸ਼ਾਸ਼ਨਿਕ,ਸਮਾਜਿਕ ਅਤੇ ਆਰਥਿਕ ਲੋੜਾਂ ਨੂੰ ਇਸ ਮੰਗ ਪੱਤਰ ਵਿੱਚ ਉਠਾਇਆ ਗਿਆ ।ਇਹਨਾਂ ਲੋੜਾਂ ਦੀ ਅਣਹੋਂਦ ਵਿੱਚ ਪੰਜਾਬ ਵਾਸੀ ਦੁੱਖ ,ਭੁੱਖ ਗਰੀਬੀ ਅਤੇ ਤਕਲੀਫ਼ਾਂ ਵਿੱਚ ਕੁਰਲਾ ਰਹੇ ਹਨ ।ਇਸ ਮੌਕੇ ਜਾਗੇਮ਼ਵਰ ਦਿਆਲ (ਅਮਰ) ਜੱਗਾ ਸਿੰਘ ਨੱਥਾ ਸਿੰਘ ਰਵੀ ਕੁਮਾਰ ਗੁਰਮੇਲ ਖਾਲਸਾ ਲਖਵੀਰ ਸਿੰਘ ਨਿੱਕਾ ਸਾਧੂ ਸਿੰਘ ਰਾਜ ਕੁਮਾਰ ਤੌਗਰੀਆਂ ਹਜ਼ਾਰ ਸਨ ।

Leave a Reply

Your email address will not be published. Required fields are marked *