ਸਮਾਜ ਸੇਵੀ ਪਰਮਜੀਤ ਮਾਹਲ ਨੇ ਲੋੜਵੰਦ ਪਰਿਵਾਰਾਂ ਰਾਸ਼ਨ ਵੰਡਿਆ

ਪੰਜਾਬ ਅਪ ਨਿਊਜ਼ ਬਿਉਰੋ : ਵਿਸ਼ਵ ਭਰ ਵਿੱਚ ਫੈਲੀ ਕਰੋਨਾ ਨਾਮਕ ਬਿਮਾਰੀ ਨੇ ਭਾਰਤ ਵਿੱਚ ਵੀ ਵੱਡੇ ਰੂਪ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਜਿਸ ਦੇ ਚੱਲਦਿਆਂ ਪਿਛਲੇ ਦੋ ਮਹੀਨੇ ਤੋਂ ਕਰਫਿਊ ਲਗਾ ਕੇ ਸਰਕਾਰ ਵੱਲੋਂ ਇਸ ਬਿਮਾਰੀ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਜਿਸ ਦਾ ਕਾਫੀ ਅਸਰ ਦਿਖਾਈ ਵੀ ਦੇ ਰਿਹਾ ਹੈ ਪਰ ਇਸ ਕਰਫ਼ਿਊ ਤੋਂ ਜਿੱਥੇ ਲੋਕਾਂ ਨੂੰ ਇਸ ਬਿਮਾਰੀ ਤੋਂ ਕੁਝ ਰਾਹਤ ਮਿਲ਼ੀ ਹੈ।ਉੱਥੇ ਹੀ ਇਸ ਕਰਫਿਊ ਕਾਰਨ ਗਰੀਬ ਪਰਿਵਾਰਾਂ ਦੀ ਆਰਥਿਕਤਾ ਉੱਤੇ ਕਾਫੀ ਮਾੜਾ ਅਸਰ ਪਿਆ ਹੈ।ਜਿਸ ਕਰਕੇ ਗ਼ਰੀਬ ਪਰਿਵਾਰ ਇੱਕ ਟਾਈਮ ਦੇ ਖਾਣੇ ਤੋਂ ਵੀ ਵਾਂਝੇ ਹੁੰਦੇ ਦਿਖਾਈ ਦੇ ਰਹੇ ਸਨ ਜਿਸ ਨੂੰ ਦੇਖਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਮਾਹਲ ਦੀ ਅਗਵਾਈ ਵਿੱਚ ਅੱਜ ਪਿੰਡ ਸਿੰਘ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਮਾਹਲ ਨੇ ਦੱਸਿਆ ਕਿ ਕਰੋਨਾ ਬਿਮਾਰੀ ਕਾਰਨ ਲਗਾਏ ਗਏ ਲੋਕਡੋਨ ਦੇ ਕਾਰਨ ਗਰੀਬ ਪਰਿਵਾਰਾਂ ਦੀ ਹਾਲਤ ਨਾਜ਼ੁਕ ਹੋ ਚੁੱਕੀ ਸੀ। ਜਿਸ ਕਰਕੇ ਅੱਜ ਪਿੰਡ ਸਿੰਘ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ ਗਿਆ।ਇਸ ਮੌਕੇ ਮੇਹਰ ਸਿੰਘ ਸਰਪੰਚ,ਤਰਨਪ੍ਰੀਤ ਸਿੰਘ ਮਾਹਲ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।