ਹਲਕਾ ਤਲਵੰਡੀ ਸਾਬੋ ਦੇ ਆਮ ਆਦਮੀ ਪਾਰਟੀ ਐਮ ਐਲ ਏ. ਪੋ੍: ਬਲਜਿੰਦਰ ਕੌਰ ਨੇ ਮਾਸਕ ਵੰਡੇ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ । ਅੱਜ ਰਾਮਾਂ ਮੰਡੀ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ. ਪੋ੍: ਬਲਜਿੰਦਰ ਕੌਰ ਸੀਨੀਅਰ ਲੀਡਰ ਡਾ:ਰਾਜ ਕਰਣ ਕਾਂਗੜਾ ਦੇ ਨਿਵਾਸ ਵਿਖੇ ਪਹੁੰਚੇ , ਇਸ ਮੌਕੇ ਉਹਨਾਂ ਨੇ ਕਰੋਨਾ ਮਹਾਂਮਾਰੀ ਤੋ ਬਚਣ ਲਈ ਮਾਸਕ ਵੰਡੇ ਤੇ ਕਰੋਨਾ ਮਹਾਂਮਾਰੀ ਵਾਰੇ ਲੋਕਾਂ ਨੂੰ ਜਾਗਰੀਤ ਕੀਤਾ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਦੁਨੀਆ ਵਿੱਚ ਕਰੋਨਾ ਦਾ ਕੋਈ ਇਲਾਜ ਨਹੀਂ ਇਸ ਤੇ ਸਿਰਫ਼ ਆਪਣਾ ਬਚਾਓ ਕਰਕੇ ਹੀ ਬਚਿਆ ਜਾ ਸਕਦਾ ਹੈ । ਉਹਨਾਂ ਨੇ ਕਿਹਾ ਸਮਾਜਿਕ ਦੂਰੀ ਬਣਾ ਕੇ ਰੱਖੋ ਮਾਸਕ ਲਾਉ ਹੱਥਾਂ ਨੂੰ ਸਾਬਣ ਨਾਲ ਜਰੂਰ ਧੌਦੇ ਰਹੋ। ਤੇ ਆਪਣੇ ਸਰੀਰ ਨੂੰ ਚੰਗੀ ਖੁਰਾਕ ਦੋਵੇਂ ਤਾ ਜੋ ਤੁਹਾਡੀ ਰੋਗ ਪ੍ਤੀ ਰੋਧਨ ਸਕਤੀ ਮਜਬੂਤ ਹੋਵੇ ਤੇ ਤੁਸੀਂ ਬਿਮਾਰੀਆਂ ਨਾਲ ਲੜ ਸਕੋ ,ਆਮ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਮੁੱਹ ਤੇ ਲਾਉਣ ਵਾਸਤੇ ਮਾਸਕ ਨਹੀਂ ਸਾਨੂੰ ਤਾਂ ਘਰ ਵਾਸਤੇ ਰਾਸ਼ਨ ਚਾਹੀਦਾ ਹੈ ,ਕਿਉਂਕਿ ਸਾਡੇ ਛੋਟੇ -ਛੋਟੇ ਬੱਚੇ ਭੁੱਖੇ ਪਿਅਾਸੇ ਬੈਠੇ ਹਨ। ਉਨ੍ਹਾਂ ਆਪਣਾ ਨਾਮ ਨਾਂ ਛੱਪਣ ਤੇ ਦੱਸਿਆ ਕਿ ਜੋ ਰਾਸ਼ਨ ਨਗਰ ਕੌਂਸਲ ਰਾਮਾਂ ਵੱਲੋਂ ਵੰਡਿਆ ਗਿਆ ਉਹ ਮੁਲਾਜ਼ਮ ਨੇ ਆਪਣੇ -ਆਪਣੇ ਅਦਾਮੀਆਂ ਨੂੰ ਹੀ ਵੰਡਿਆ ਗਿਆ ਪਰ ਕੁੱਝ ਲੋਕ ਪੰਜਾਬ ਸਰਕਾਰ ਦੇ ਰਾਸ਼ਨ ਤੋ ਹਾਲੇ ਵੀ ਵਾਜੇ ਰਹਿ ਗਏ ਹਨ ,ਉਨ੍ਹਾਂ ਐਮ ਐਲ ਏ ਸਹਿਬ ਨੂੰ ਬੇਨਤੀ ਕੀਤੀ ਕਿ ਓਹਨਾ ਨੂੰ ਵੀ ਰਾਸ਼ਨ ਮੁਹਈਆ ਕਰਵਾਇਆ ਜਾਵੇ.