ਕੋਰੋਨਾ ਖਿਲਾਫ਼ ਜੰਗ ਵਿੱਚ ਦਿੱਤੇ ਮਹਾਨ ਯੋਗਦਾਨ ਵੱਜੋ ਐਸ ਡੀ ਐਮ ਹਿਮਾਂਸ਼ੂ ਜੈਨ ਦਾ ਵਿਸ਼ੇਸ਼ ਸਨਮਾਨ

ਐਸ ਡੀ ਐਮ ਖਰੜ ਹਿਮਾਂਸ਼ੂ ਜੈਨ ਨੂੰ ਸਨਮਾਨਿਤ ਕਰਦੇ ਹੋਏ ਅੱਗਰਵਾਲ ਪਰਿਵਾਰ।
ਪੰਜਾਬ ਅਪ ਨਿਊਜ਼ ਬਿਉਰੋ: ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਦੇ ਡਾਕਟਰਾਂ,ਮੈਡੀਕਲ ਸਟਾਫ਼,ਪ੍ਰਸ਼ਾਸਨਿਕ ਵਿਭਾਗ,ਪੁਲਿਸ ਵਿਭਾਗ ,ਪੱਤਰਕਾਰਾਂ ,ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨੇ ਆਪਣਾ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਹੈ । ਇਨ੍ਹਾਂ ਦੀ ਯੋਗ ਮਿਹਨਤ ਸਦਕਾ ਹੀ ਅਸੀਂ ਇਸ ਮਹਾਂਮਾਰੀ ਤੇ ਕਾਬੂ ਕਰ ਸਕੇ ਹਨ । ਇਸੇ ਲੜਾਈ ਵਿੱਚ ਖਰੜ ਦੇ ਐਸ ਡੀ ਐਮ ਸ਼੍ਰੀ ਹਿਮਾਂਸ਼ੂ ਜੈਨ ਜੀ ਦਾ ਭੀ ਅਹਿਮ ਯੋਗਦਾਨ ਰਿਹਾ ਹੈ । ਇਸੇ ਤਹਿਤ ਸ਼ਹਿਰ ਦੀ ਸਬਜ਼ੀ ਮੰਡੀ ਦੇ ਵਸਨੀਕ ਅਤੇ ਸਮਾਜ ਸੇਵੀ ਬਲਬੀਰ ਚੰਦ ਅੱਗਰਵਾਲ ਵਲੋਂ ਕੋਰੋਨਾ ਖਿਲਾਫ਼ ਜੰਗ ਵਿੱਚ ਦਿੱਤੇ ਮਹਾਨ ਯੋਗਦਾਨ ਵੱਜੋ ਐਸ ਡੀ ਐਮ ਹਿਮਾਂਸ਼ੂ ਜੈਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਵਲੋਂ ਐਸ ਡੀ ਐਮ ਸ਼੍ਰੀ ਹਿਮਾਂਸ਼ੂ ਜੈਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਇਸ ਮਹਾਂਮਾਰੀ ਖਿਲਾਫ਼ ਕੀਤੀ ਗਈ ਅਣਥੱਕ ਮਿਹਨਤ ਅਤੇ ਉਪਰਾਲਿਆਂ ਦੀ ਤਹਿ ਦਿਲੋਂ ਪ੍ਰਸੰਸ਼ਾ ਕੀਤੀ । ਉਨ੍ਹਾਂ ਕਿਹਾ ਕਿ ਮੁਸ਼ਕਿਲ ਘੜੀ ਵਿੱਚ ਉਹ ਲੋਕਾਂ ਨਾਲ ਡੱਟ ਕੇ ਖੜੇ ਰਹੇ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ । ਇਸ ਮੌਕੇ ਉਨ੍ਹਾਂ ਵਲੋਂ ਸ਼੍ਰੀ ਹਿਮਾਂਸ਼ੂ ਜੈਨ ਜੀ ਨੂੰ ਲੋਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇ ਵਿੱਚ ਜਿੱਥੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਾਡੀ ਮਦਦ ਕਰ ਰਹੇ ਹਨ ,ਉੱਥੇ ਸਾਡੇ ਭੀ ਫਰਜ਼ ਬਣਦੇ ਹਨ ਕਿ ਅਸੀਂ ਇਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਚਲਦਿਆਂ ਇਸ ਮਹਾਂਮਾਰੀ ਤੋਂ ਛੁਟਕਾਰਾ ਪ੍ਰਾਪਤ ਕਰੀਏ ਅਤੇ ਇਕ ਖੁਸ਼ਹਾਲ ਜੀਵਨ ਬਤੀਤ ਕਰੀਏ ,ਸਾਨੂੰ ਸਮਾਜਿਕ ਦੂਰੀ ,ਮਾਸਕ ਦੀ ਵਰਤੋਂ ਅਤੇ ਸਵੱਛਤਾ ਸੰਬੰਧੀ ਨਿਯਮ ਨੂੰ ਆਪਣੇ ਜੀਵਨ ਦਾ ਇਕ ਅਹਿਮ ਅੰਗ ਬਣਾਉਣਾ ਚਾਹੀਦਾ ਹੈ । ਇਸ ਮੌਕੇ ਤੇ ਐਸ ਡੀ ਐਮ ਸ਼੍ਰੀ ਹਿਮਾਂਸ਼ੂ ਜੈਨ ਵਲੋਂ ਸ਼੍ਰੀ ਬਲਬੀਰ ਚੰਦ ਅੱਗਰਵਾਲ ਜੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਡੇ ਲਈ ਬਹੁਤ ਜਰੂਰੀ ਹੈ । ਇਸ ਮੌਕੇ ਤੇ ਕਪਿਲ ਮੋਹਨ ਅੱਗਰਵਾਲ ,ਪਰਵਿੰਦਰ ਸਿੰਘ ਅਤੇ ਸਟਾਫ਼ ਮੈਂਬਰ ਹਾਜ਼ਿਰ ਸਨ।