*ਪੱਤਰਕਾਰ ਨਾਲ ਬਦਸਲੂਕੀ ਮੰਦਭਾਗੀ ਘਟਨਾ – ਯੂਥ ਆਫ ਪੰਜਾਬ*

ਪੰਜਾਬ ਅਪ ਨਿਊਜ਼ ਬਿਊਰੋ :ਮੋਹਾਲੀਵਰਗੇ ਉੱਨਤ ਅਤੇ ਪੜੇ ਲਿਖੇ ਸ਼ਹਿਰ ਵਿੱਚ ਪੁਲਸ ਵਲੋਂ ਕਿਸੇ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਵਾਲੀ ਘਟਨਾ ਮੰਦਭਾਗੀ ਹੈ ਇਹਨਾਂ ਸ਼ਬਦਾਂ ਪ੍ਰਗਟਾਵਾ ਪ੍ਰਸਿਧ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕੀਤਾ..॥ ਉਹਨਾਂ ਕਿਹਾ ਕਿ ਮੇਜਰ ਸਿੰਘ ਨਾਮੀ ਪੱਤਰਕਾਰ ਜਦੋਂ ਗੁਰੂ ਘਰ ਵਿਖੇ ਮੱਥਾ ਟੇਕਣ ਜਾਂਦਾ ਹੈ ਅਤੇ ਉੱਥੇ ਦੋ ਧਿਰਾਂ ਵਿੱਚ ਹੋ ਰਹੀ ਲੜਾਈ ਦੀ ਕਵਰੇਜ ਕਰਦਾ ਹੈ ਤਾਂ ਇਸ ਵਿੱਚ ਗਲਤ ਕੀ ਹੈ..॥ ਉਸਦਾ ਪੇਸ਼ਾ ਹੈ ਘਟਨਾਵਾਂ ਦੀ ਜਾਣਕਾਰੀ ਆਮ ਜਨਤਾ ਤੱਕ ਪੁੱਜਦਾ ਕਰਨਾ..॥ ਇਸ ਮੌਕੇ ਪੁਲਸ ਵਲੋਂ ਮੇਜਰ ਸਿੰਘ ਨਾਲ ਕੀਤੀ ਬਦਸਲੂਕੀ ਬਹੁਤ ਮੰਦਭਾਗੀ ਘਟਨਾ ਹੈ..॥ ਯੂਥ ਆਫ ਪੰਜਾਬ ਪੱਤਰਕਾਰ ਨਾਲ ਹੋਈ ਇਸ ਬਦਸਲੂਕੀ ਦਾ ਪੁਰਜੋਰ ਵਿਰੋਧ ਕਰਦਾ ਹੈ ਅਤੇ ਜਿਹਨਾਂ ਪੁਲਸ ਮੁਲਾਜਮਾਂ ਨੇ ਮੇਜਰ ਸਿੰਘ ਨਾਲ ਬਦਸਲੂਕੀ ਕੀਤੀ ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ..॥ ਤਾਂ ਕਿ ਭਵਿੱਖ ਵਿੱਚ ਸਾਨੂੰ ਇਹੋ ਜਿਹੀਆਂ ਘਟਨਾਵਾਂ ਦੇਖਣ ਸੁਣਨ ਨੂੰ ਨਾ ਮਿਲੇ..॥ ਉਹਨਾਂ ਕਿਹਾ ਪੱਤਰਕਾਰ ਭਾਈਚਾਰੇ ਵਲੋਂ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਸਮੇਂ ਵੀ ਆਪਣਾ ਫਰਜ਼ ਬਾਖੂਬੀ ਨਿਭਾਇਆ ਜਾ ਰਿਹਾ ਹੈ ਜਿਸ ਕਰਕੇ ਪੱਤਰਕਾਰ ਭਾਈਚਾਰ ਸਨਮਾਨ ਦਾ ਹੱਕਦਾਰ ਹੈ ਪਰੰਤੂ ਇਹੋ ਜਿਹੀ ਘਟਨਾ ਕਰਕੇ ਸਮਾਜ ਵਿੱਚ ਪੁਲਸ ਦੇ ਅਕਸ ਨੂੰ ਠੇਸ ਪਹੁੰਚਦੀ ਹੈ ਤੇ ਲੋਕਾਂ ਵਿੱਚ ਪੁਲਸ ਮੁਲਾਜਮਾਂ ਪ੍ਰਤੀ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਹੈ..॥ ਉਹਨਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਯੂਥ ਆਫ ਪੰਜਾਬ ਪੱਤਰਕਾਰ ਮੇਜਰ ਸਿੰਘ ਅਤੇ ਪੱਤਰਕਾਰ ਭਾਈਚਾਰੇ ਦੇ ਨਾਲ ਖੜਾ ਹੈ ਅਤੇ ਖੜਾ ਰਹੇਗਾ..॥ ਯੂਥ ਆਫ ਪੰਜਾਬ ਪ੍ਰਸ਼ਾਸ਼ਨ ਨੂੰ ਅਪੀਲ ਕਰਦਾ ਹੈ ਕਿ ਜਲਦੀ ਤੋਂ ਜਲਦੀ ਦੋਸ਼ੀ ਪੁਲਸ ਮੁਲਾਜਮਾਂ ਖਿਲਾਫ ਕਾਰਵਾਈ ਕੀਤੀ ਜਾਵੇ.॥