ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਮੁਖੀ ਨੇ ਕੱਢਿਆ ਕੋਵਿਡ ਸਬੰਧੀ ਫਲੈਗ ਮਾਰਚ

ਲੋਕਾਂ ਨੂੰ ਘਰ ਤੋ ਬਾਹਰ ਜਾਣ ਸਮੇ ਮਾਸਕ ਪਾਉਣ, ਜਨਤਕ ਥਾਵਾਂ ਤੇ ਨਾ ਥੁੱਕਣ ਅਤੇ ਘਰਾਂ ਵਿੱਚ ਕੋਰਨਟਾਈਨ ਕੀਤੇ ਲੋਕਾਂ ਨੂੰ ਬਾਹਰ ਨਾ ਨਿਕਲਣ ਲਈ ਪ੍ਰੇਰਿਆ ਗਿਆ
ਜ਼ਿਲ੍ਹਾ ਮੋਗਾ ਵਿੱਚ 417 ਚਲਾਨ ਬਿਨ੍ਹਾਂ ਮਾਸਕ, ਥੁੱਕਣ ਵਾਲਿਆਂ ਦੇ ਕੱਟੇ ਗਏ
ਮੌਗ:ਸੰਕਰ ਯਾਦਵ, ਡਿਪਟੀ ਕਮਿਂਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਅੱਜ ਫਲੈਗ ਮਾਰਚ ਕੱਢਿਆ ਜਿਸ ਦੋੌਰਾਨ ਲੋਕਾਂ ਨੂੰ ਲਾਜ਼ਮੀ ਮਾਸਕ ਦੀ ਵਰਤੋ, ਜਨਤਕ ਥਾਵਾਂ ਤੇ ਨਾ ਥੁੱਕਣ ਸਬੰਧੀ ਅਤੇ ਜਿੰਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਵੱਲੋ ਘਰਾ ਵਿੱਚ ਕੋਰਨਟਾਈਨ ਕੀਤਾ ਗਿਆ ਹੈ ਉਨ੍ਹਾਂ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਨਾ ਕਰਨ ਲਈ ਪ੍ਰੇਰਿਆ ਗਿਆ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਇਸ ਮਾਰਚ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਉਨ੍ਹਾਂ ਇਸ ਸਮਾਗਮ ਵਿੱਚ ਸ਼ਿਰਕਤ ਵੀ ਕੀਤੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਕੱਢਿਆ ਗਿਆ ਇਹ ਫਲੈਗ ਮਾਰਚ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ ਅਤੇ ਧਰਮਕੋਟ ਦੇ ਵੱਖ ਵੱਖ ਇਲਾਕਿਆਂ ਵਿੱਚੋ ਲੰਘਿਆ। ਜਿਸ ਦੋਰਾਨ ਜਨਤਕ ਮੁਨਿਆਦੀ ਰਾਹੀ ਲੋਕਾਂ ਨੁੰ ਸਰਕਾਰ ਵੱਲੋ ਕਰੋਨਾ ਵਾਈਰਸ ਦੀ ਰੋਕਥਾਮ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਪ੍ਰੇਰਿਆ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋ ਵੱਖ ਵੱਖ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਕੀਤੀ ਗਈ ਹੈ ਜਿਸ ਤਹਿਤ ਕੁੱਲ 22 ਮਈ ਤੱਕ 379 ਚਲਾਨ ਉਨ੍ਹਾਂ ਦੇ ਕੱਟੇ ਗਏ ਹਨ ਜਿੰਨ੍ਹਾਂ ਨੇ ਮਾਸਕ ਨਹੀ ਪਾਇਆ। ਇਸੇ ਤਰ੍ਹਾਂ ਜਨਤਕ ਥਾਵਾਂ ਤੇ ਥੁੱਕਣ ਵਾਲੇ 38 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ। ਇਸ ਤਰ੍ਹਾਂ ਪੁਲਿਸ ਵੱਲੋ ਕੁੱਲ 79600 ਰੁਪਏ ਦੇ ਚਲਾਨ ਦੀ ਰਕਮ ਕੱਟੀ ਗਈ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕੋਈ ਵਿਅਕਤੀ ਮਾਸਕ ਨਹੀ ਪਹਿਨੇਗਾ ਤਾਂ ਉਸ ਨੂੰ 200 ਰੁਪਏ ਜੁਰਮਾਨਾ, ਘਰ ਇਕਾਂਤਵਾਸ ਦੀ ਉਲੰਘਣਾ ਕਰਨ ਤੇ 500 ਰੁਪਏ ਦਾ ਜੁਰਮਾਨਾ, ਜਨਤਕ ਥਾਂ ਤੇ ਥੁੱਕਣ ਵਾਲੇ ਵਿਅਕਤੀ ਨੂੰ 100 ਰੁਪਏ ਦਾ ਜੁਰਮਾਨਾ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਵਿਅਕਤੀ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਨਾ ਕਰੇ।