ਡੀ ਐਸ ਪੀ ਅਮਰੋਜ ਨੇ ਸੰਭਾਲਿਆ ਮੁੱਲਾਂਪੁਰ ਸਰਕਲ 2 ਦਾ ਚਾਰਜ

ਨਵ ਨਿਯੁਕਤ ਡੀ ਐਸ ਪੀ ਅਮਰੋਜ ਸਿੰਘ।
ਪੰਜਾਬ ਅਪ ਨਿਊਜ਼ ਬਿਉਰੋ : ਮੁੱਲਾਂਪੁਰ ਸਰਕਲ 2 ਵਿੱਚ ਡੀ ਐਸ ਪੀ ਗੁਰਵਿੰਦਰ ਸਿੰਘ ਸੇਵਾ ਨਿਭਾ ਰਹੇ ਸਨ ਬੀਤੇ ਦਿਨ ਪੰਜਾਬ ਵਿੱਚ 64 ਡੀ ਐਸ ਪੀ ਰੈਂਕ ਦੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਜਿਸ ਉਪਰੰਤ ਮੁੱਲਾਂਪੁਰ ਸਰਕਲ 2 ਦੇ ਡੀ ਐਸ ਪੀ ਨੂੰ ਬਦਲ ਕੇ ਏਅਰਪੋਰਟ ਉੱਤੇ ਲਗਾ ਦਿੱਤਾ ਗਿਆ ਹੈ ਅਤੇ ਏਅਰਪੋਰਟ ਉੱਤੇ ਡਿਊਟੀ ਕਰ ਰਹੇ ਡੀ ਐਸ ਪੀ ਅਮਰੋਜ ਸਿੰਘ ਨੂੰ ਮੁੱਲਾਂਪੁਰ ਸਰਕਲ 2 ਦਾ ਚਾਰਜ ਸੰਭਾਲਿਆ ਗਿਆ। ਡੀ ਐਸ ਪੀ ਅਮਰੋਜ ਜਿਲ੍ਹਾ ਮੋਹਾਲੀ ਵਿੱਚ ਵੱਖ ਵੱਖ ਪਦਾਂ ਉਤੇ ਕੰਮ ਕਰ ਚੁੱਕੇ ਹਨ ਇਸ ਲਈ ਉਹ ਇੱਕ ਤਜੁਰਬੇਕਾਰ ਅਫਸਰ ਹਨ ਉਨ੍ਹਾਂ ਦਾ ਇਸ ਇਲਾਕੇ ਵਿੱਚ ਤਬਾਦਲਾ ਹੋਣ ਦੇ ਕਾਰਨ ਜੁਰਮ ਨਾਲ ਜੁੜੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਇਸ ਸਬੰਧ ਵਿੱਚ ਜਦੋਂ ਡੀ ਐਸ ਪੀ ਅਮਰੋਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਖੇਤਰ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਨਹੀਂ ਬਖਸ਼ਣਗੇ ਅਤੇ ਇਸ ਇਲਾਕੇ ਵਿੱਚ ਲੱਕੜੀ ਚੋਰ ਗਰੋਹ , ਮਾਇਨਿੰਗ ਮਾਫ਼ੀਆ ਅਤੇ ਜੁਰਮ ਨਾਲ ਜੁੜੇ ਲੋਕਾਂ ਨੂੰ ਇਲਾਕਾ ਛੱਡ ਕੇ ਚਲੇ ਜਾਣ ਦੀ ਚਿਤਾਵਨੀ ਦਿੱਤੀ ਹੈ ਕਿਉਂਕਿ ਉਹ ਹਰ ਹਾਲ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਕੇ ਰੱਖਣ ਲਈ ਵਚਨਬੱਧ ਹਨ।