ਪੱਤਰਕਾਰ ਮੇਜਰ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਹੋਵੇ

ਮੀਟਿੰਗ ਵਿੱਚ ਹਾਜ਼ਰ ਸਮੂਹ ਪੱਤਰਕਾਰ ਭਾਈਚਾਰਾ।

ਪੰਜਾਬ ਅਪ ਨਿਊਜ਼ ਬਿਉਰੋ : ਕੁਰਾਲ਼ੀ ਮਾਜਰੀ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰਾਂ ਨੇ ਪਹਿਰੇਦਾਰ ਅਖਬਾਰ ਦੇ ਮੁਹਾਲੀ,ਚੰਡੀਗੜ੍ਹ ਤੋਂ ਪੱਤਰਕਾਰ ਤੇ ਜਿਲ੍ਹਾ ਇੰਚਾਰਜ ਮੇਜਰ ਸਿੰਘ ਪੰਜਾਬੀ ਦੀ ਪੁਲਿਸ ਵਲੋਂ ਕੁਟਮਾਰ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਪ੍ਰੈਸ ਦੀ ਅਜ਼ਾਦੀ ਤੇ ਹਮਲਾ ਦੱਸਿਆ ਹੈ ਪੈਸ ਕੱਲਬ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਤੇ ਉਸਦੇ ਸਾਥੀ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਮੁਕੱਦਮਾ ਦਰਜ ਨਾ ਕੀਤਾ ਤਾਂ ਪੱਤਰਕਾਰ ਭਾਈਚਾਰਾ ਸੰਘਰਸ਼ ਲਈ ਮਜ਼ਬੂਰ ਹੋਵੇਗਾ। ਕਲੱਬ ਦੇ ਸਮੂਹ ਮੈਬਰਾਂ ਨੇ ਕਿਹਾ ਕਿ ਪੱਤਰਕਾਰਾਂ ਨਾਲ ਮੁਲਜ਼ਮਾਂ ਵਾਲਾ ਵਿਵਹਾਰ ਕਰਕੇ ਪੁਲਿਸ ਨੇ ਸਾਬਤ ਕਰ ਦਿੱਤਾ ਕਿ ਇਹ ਅਸਲ ਵਿਚ ਮੁਲਜ਼ਮਾਂ ਦੀ ਹਿਫਾਜਤ ਕਰਨ ਵਾਲੇ ਹਨ ਨਾਂ ਕਿ ਲੋਕਾਂ ਦੀ ਅਵਾਜ ਬੁਲੰਦ ਕਰਨ ਵਾਲਿਆ ਦੇ ਰਖਵਾਲੇ। ਉਨਾਂ ਕਿਹਾ ਕਿ ਮੇਜਰ ਸਿੰਘ ਪੰਜਾਬੀ ਨਾਲ ਬਦਸਲੂਕੀ ਕਰਨਾ ਅਸਲ ਵਿਚ ਪ੍ਰੈਸ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ। ਇਸ ਮੁਸ਼ਕਿਲ ਦੌਰ ਵਿਚ ਆਪਣੀ ਜਾਨ ਜੋਖਮ ਵਿਚ ਪਾ ਕੇ ਪੱਤਰਕਾਰ ਸਾਥੀ ਲੋਕ ਸਮੱਸਿਆਵਾਂ ਨੂੰ ਉਜਾਗਰ ਕਰ ਰਹੇ ਹਨ ਪਰ ਪੁਲਿਸ ਵੱਲੋਂ ਇਸ ਪ੍ਰਕਾਰ ਦੀ ਹਰਕਤ ਕਰਨਾ ਬਰਦਾਸ਼ਤ ਤੋਂ ਬਾਹਰ ਹੈ। ਇਸ ਮੌਕੇ ਪ੍ਰਧਾਨ ਅਜੈ ਰਾਠੌਰ, ਅਸ਼ਵਨੀ ਗੌਡ, ਚੇਤਨ ਭਗਤ, ਰਾਜੀਵ ਸਿੰਗਲਾ, ਅਰੁਣ ਕੁਮਾਰ,ਜਗਦੇਵ ਸਿੰਘ, ਅਵਤਾਰ ਸਿੰਘ ਤਾਰੀ, ਹਰਮੀਤ ਸਿੰਘ,ਗੁਰਸੇਵਕ ਸਿੰਘ,ਰਜਨੀ ਕਾਂਤ ਗਰੋਵਰ, ਪੰਕਜ ਭਸੀਨ,ਰਣਜੋਧ ਸਿੰਘ ਤੇ ਪਰਮਜੀਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *