ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 124 ਵਾਂ ਜਨਮ ਦਿਨ ਮਨਾਇਆ

ਪਿੰਡ ਖਿਜਰਾਬਾਦ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਮਨਾਉਨਦੇ ਹੋਏ।
ਪੰਜਾਬ ਅਪ ਨਿਊਜ਼ ਬਿਉਰੋ : ਪਿੰਡ ਖਿਜਰਾਬਾਦ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 124 ਵਾਂ ਜਨਮ ਦਿਨ ਜਨਵਾਦੀ ਨੌਜਵਾਨ ਸਭਾ ਐਸ ਐਫ ਆਈ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਖਿਜਰਾਬਾਦ ਵਲੋ ਸਾਝੇ ਤੌਰ ਤੇ ਮਨਾਇਆ ਗਿਆ ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਬਲਵੀਰ ਸਿੰਘ ਮੁਸਾਫਰ ਨੇ ਨੌਜਵਾਨਾਂ ਨੂੰ ਕਰਤਾਰ ਸਿੰਘ ਸਰਾਭਾ ਦੀ ਵਿਚਾਰਧਾਰਾ ਨਾਲ ਜੁੜਨ ਦੀ ਪ੍ਰੇਰਿਤ ਕੀਤਾ ਇਸ ਮੌਕੇ ਚੰਦਰ ਸੇਖਰ ਮੀਤ ਪ੍ਰਧਾਨ ਸੀਟੂ ਪੰਜਬ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨੀ ਅਤੇ ਗਦਰ ਲਹਿਰ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਹਰਬੰਸ ਸਿੰਘ , ਲਾਭ ਸਿੰਘ , ਅਵਤਾਰ ਸਿੰਘ , ਸੰਦੀਪ ਰਾਣਾ , ਨਰਿੰਦਰ ਪਾਲੀ ਆਦਿ ਹਾਜਰ ਸਨ।