ਅਜਮੇਰ ਸਿੰਘ ਨੇ ਤੀਜੀ ਲੋੜਵੰਦ ਲੜਕੀ ਦੀ ਆਪਣੇ ਘਰ ਤੋਂ ਵਿਦਾ ਕੀਤੀ ਡੋਲੀ

ਪੰਜਾਬ ਅਪ ਨਿਊਜ਼ ਬਿਊਰੋ : ਸਾਡੇ ਸਮਾਜ ਵਿੱਚ ਲੜਕੇ ਦੇ ਪੈਦਾ ਹੋਣ ਤੇ ਖੁਸ਼ੀ ਵਿੱਚ ਲੋਹੜੀਆਂ ਮਨਾਈਆਂ ਜਾਂਦੀਆਂ ਹਨ ਧੀ ਜੰਮੇ ਤੇ ਕਈਆਂ ਦੇ ਘਰ ਸੋਗ ਵਰਗਾ ਮਾਹੌਲ ਹੋ ਜਾਂਦਾ ਇਥੋਂ ਤੱਕ ਵੀ ਕਿਹਾ ਜਾਂਦਾ ਕਿ ਪੱਥਰ ਜੰਮ ਗਿਆ ਪਰ ਸਮਾਜ ਵਿੱਚ ਕਈ ਲੋਕ ਧੀ ਦੀ ਚਾਹਤ ਰੱਖਦੇ ਹਨ ਜਿਨ੍ਹਾਂ ਘਰ ਕੁਦਰਤ ਨੇ ਉਨ੍ਹਾਂ ਨੂੰ ਧੀ ਦੀ ਨਿਆਮਤ ਨਹੀਂ ਬਖ਼ਸ਼ੀ ਅਜਿਹੀ ਹੀ ਮਿਸਾਲ ਹੈ ਨੇੜਲੇ ਪਿੰਡ ਭਾਗੋਵਾਲ ਨਿਵਾਸੀ ਅਜਮੇਰ ਸਿੰਘ ਜਿਨ੍ਹਾਂ ਦਾ ਆਪਣੀ ਧੀ ਦਾ ਅਰਮਾਨ ਪੂਰਾ ਨਹੀਂ ਹੋ ਸਕਿਆ ਤਾਂ ਉਨ੍ਹਾਂ ਨੇ ਗਰੀਬ ਘਰਾਂ ਦੀ ਪੰਜ ਬੇਟੀਆਂ  ਦੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਅਤੇ ਹੁਣ ਤੱਕ ਤਿੰਨ ਲੋੜਵੰਦ ਬੇਟੀਆਂ  ਦੇ ਵਿਆਹ ਵੀ ਕਰ ਚੁੱਕੇ ਹਨ ।  2013 ਵਿੱਚ ਲਏ ਫੈਸਲੇ ਅਨੁਸਾਰ ਨਗਰ ਕੌਂਸਲ ਕੁਰਾਲ਼ੀ ਵਿੱਚ  ਤੈਨਾਤ ਵਾਟਰ ਵਿੰਗ ਇਨਚਾਰਜ ਅਜਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ  ਦੇ  ਘਰ ਇੱਕ ਧੀ ਦਾ ਜਨਮ ਹੋਵੇ ,ਪਰ ਪਰਮਾਤਮਾ ਨੇ ਉਨ੍ਹਾਂ ਨੂੰ ਦੋ ਬੇਟਿਆਂ ਦੀ ਦਾਤ ਬਖਸ਼ੀ। ਆਪਣੀ ਇਸ ਰੀਝ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਸਾਲ 2013 ਵਿੱਚ ਪੰਜ ਗਰੀਬ ਘਰ ਦੀਆਂ ਬੇਟੀਆਂ  ਦੇ ਵਿਆਹ ਦਾ ਫੈਸਲਾ ਲਿਆ ਅਤੇ ਆਪਣੀ ਲੜਕੀ ਨਾ ਹੋਣ ਕਾਰਨ ਆਪਣੀ ਰੀਝ ਨੂੰ ਪੂਰਾ ਕਰਨ ਲਈ ਹਰ ਲੜਕੀ ਨੂੰ ਆਪਣੇ ਘਰ ਤੋਂ ਵਿਦਾ ਕਰਨ ਦਾ ਪ੍ਰਣ ਕੀਤਾ। ਪੰਜ ਗਰੀਬ ਬੇਟੀਆਂ ਦਾ ਵਿਆਹ ਕਰਵਾਉਣ ਦੀ ਕੜੀ ਵਿੱਚ ਅਜਮੇਰ ਸਿੰਘ ਨੇ ਐਤਵਾਰ ਨੂੰ ਨਗਰ ਕੌਂਸਲ  ਦੇ ਕੰਮਿਉਨਿਟੀ ਸੈਂਟਰ ਵਿੱਚ ਸਮਾਜਿਕ ਦੂਰੀ  ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਤੀਜੀ ਲੜਕੀ ਦੇ ਵਿਆਹ ਦਾ ਪ੍ਰਬੰਧ ਕੀਤਾ ḩ  ਪਿੰਜੌਰ  ( ਹਰਿਆਣਾ ) ਤੋਂ ਪਹੁੰਚੀ 15 ਤੋਂ 20 ਬਰਾਤੀਆਂ ਦੀ ਬਰਾਤ ਦੀ ਆਓ ਭਗਤ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਨਵੇਂ ਜੋੜੇ ਨੂੰ ਰੋਜਾਨਾ ਵਰਤੋਂ ਵਿੱਚ ਆਉਣ ਵਾਲਾ ਸਾਮਾਨ, ਲੜਕੀ ਨੂੰ ਚਾਂਦੀ ਦੇ ਗਹਿਣੇ ਸਮੇਤ ਹੋਰ ਸਾਮਾਨ ਭੇਂਟ ਕੀਤਾ ਅਤੇ ਨਵ ਵਿਆਹੀ ਲੜਕੀ ਦੀ ਡੋਲੀ ਨੂੰ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਨੇ ਆਪਣੇ ਘਰ ਤੋਂ ਵਿਦਾ ਕੀਤਾ ।ਇਸ ਮੌਕੇ ਡਾ. ਗੁਰਬਚਨ ਸਿੰਘ, ਸ਼ੇਰ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਹੈਪੀ ਸੂਦ ਹਾਜ਼ਰ ਸਨ।

Leave a Reply

Your email address will not be published. Required fields are marked *