ਸੁਖਪਾਲ ਸਿੰਘ ਖਹਿਰਾ ਤੇ ਸਮਰਥਕਾਂ ਨੂੰ ਜਲੰਧਰ ਵਿਖੇ ਕੀਤਾ ਗ੍ਰਿਫਤਾਰ

ਪੰਜਾਬ ਅਪ ਨਿਊਜ਼ ਬਿਓਰੋ :ਆਮ ਆਦਮੀ ਪਾਰਟੀ’ ਦੇ ਬਾਗੀ ਵਿਧਾਇਕ ਸੁਖ਼ਪਾਲ ਸਿੰਘ ਖ਼ਹਿਰਾ ਨੂੰ ਅੱਜ ਸ਼ਾਮ ਜਲੰਧਰ ਪੁਲਿਸ ਵੱਲੋਂ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਨੂੰ ਅੱਜ ਸ਼ਾਮ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦ ਉਹ ਕਤਲ ਕੀਤੇ ਗੲੈ ਕਬੱਡੀ ਖ਼ਿਡਾਰੀ ਅਰਵਿੰਦਰ ਭਲਵਾਨ ਦੇ ਲਈ ਇਨਸਾਫ਼ ਦੀ ਮੰਗ ਕਰਦਿਆਂ ਮੋਮਬੱਤੀ ਮਾਰਚ ਕੱਢਣ ਦੀ ਤਿਆਰੀ ਕਰ ਰਹੇ ਸਨ।ਇਸ ਸੰਬੰਧੀ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਖ਼ਹਿਰਾ ਸਣੇ 30 ਵਿਅਕਤੀਆਂ ਨੂੰ ਕੋਵਿਡ 19 ਦੇ ਚੱਲਦਿਆਂ ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ ਐਪੀਡੈਮਿਕਸਤ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ 4 ਵਿਚ ਐਫ.ਆਈ.ਆਰ.ਨੰਬਰ 60 ਦਰਜ ਕੀਤੀ ਗਈ ਹੈ।ਜਾਣਕਾਰੀ ਦਿੰਦਿਆਂਡੀ.ਸੀ.ਪੀ.ਸ: ਗੁਰਮੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਵੱਲੋਂ ਮੋਮਬੱਤੀ ਮਾਰਚ ਦਾ ਦਿੱਤਾ ਸੱਦਾ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਗਾਈਡਲਾਈਨਜ਼ ਦੀ ਉਲੰਘਣਾ ਸੀ ਅਤੇ ਸ੍ਰੀ ਖ਼ਹਿਰਾ ਨੇ ਇਸ ਸੰਬੰਧੀ ਪ੍ਰਵਾਨਗੀ ਲਈ ਵੀ ਕੋਈ ਅਰਜ਼ੀ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਪੁਲਿਸ ਪਾਰਟੀ ਅਤੇ ਐਸ.ਡੀ.ਐਮ.ਸ੍ਰੀ ਜੈ ਇੰਦਰ ਸਿੰਘ ਨੇ ਸ੍ਰੀ ਖ਼ਹਿਰਾ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਵਰਜਿਆ ਸੀ ਪਰ ਉਨ੍ਹਾਂ ਨੇ ਇਸ ਦੀ ਅਵੱਗਿਆ ਕੀਤੀ ਜਿਸ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸ੍ਰੀ ਖ਼ਹਿਰਾ ਨੇ ਅੱਜ ਸਵੇਰੇ ਹੀ ਐਲਾਨ ਕੀਤਾ ਸੀ ਕਿ ਉਹ ਸ਼ਾਮ 5 ਵਜੇ ਪੁਲਿਸ ਦੇ ਇਕ ਏ.ਐਸ.ਆਈ. ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲੱਖਨ ਕੇ ਪੱਡਾ ਵਿਖ਼ੇ ਮਾਰੇ ਗਏ ਕੌਮਾਂਤਰੀ ਕਬੱਡੀ ਖ਼ਿਡਾਰੀ ਅਰਵਿੰਦਰ ਭਲਵਾਨ ਦੇ ਹੱਕ ਵਿਚ ਸ਼ੁਰੂ ਕੀਤੀ ਮੁਹਿੰਮ ‘ਮੈਂ ਵੀ ਅਰਵਿੰਦਰ ਭਲਵਾਨ’ ਤਹਿਤ ਮੋਮਬੱਤੀ ਮਾਰਚ ਕੱਢਣਗੇ। ਸ੍ਰੀ ਖ਼ਹਿਰਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਲਾਕਡਾਊਨ ਦੇ ਨਿਯਮਾਂ ਤੋਂ ਜਾਣੂ ਹਨ ਅਤੇ ‘ਸੋਸ਼ਲ ਡਿਸਟੈਂਸਿੰਗ’ ਬਣਾ ਕੇ ਰੱਖੀ ਜਾਵੇਗੀ।

ਇਸ ਤੋਂ ਪਹਿਲਾਂ ਹੀ ਸ੍ਰੀ ਸੁਖ਼ਪਾਲ ਖ਼ਹਿਰਾ ਨੇ ਆਪ ਦਾਅਵਾ ਕੀਤਾ ਸੀ ਕਿ ਪੁਲਿਸ ਉਨ੍ਹਾਂ ਨੂੰ 5 ਵਜੇ ਮੋਮਬੱਤੀ ਮਾਰਚ ਕੱਢਣ ਤੋਂ ਰੋਕਣ ਲਈ ਹਰ ਵਾਹ ਲਾ ਰਹੀ ਹੈ।

ਉਨ੍ਹਾਂ ਨੇ ਜਦ ਦਿੱਤੇ ਸਮੇਂ ’ਤੇ ਇਹ ਮੋਮਬੱਤੀ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਲਾਕਡਾਊਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਸ:ਖ਼ਹਿਰਾ ਨੇ ਦਾਅਵਾ ਕੀਤਾ ਕਿ ਉਹ ਕਬੱਡੀ ਖ਼ਿਡਾਰੀ ਦੇ ਪੁਲਿਸ ਅਧਿਕਾਰੀ ਵੱਲੋਂ ਕੀਤੇ ਕਤਲ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

Leave a Reply

Your email address will not be published. Required fields are marked *