ਅਮਰਜੀਤ ਧੀਮਾਨ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦਾ ਪ੍ਰਧਾਨ ਥਾਪਿਆ

ਮੀਟਿੰਗ ਉਪਰੰਤ ਨਵ ਨਿਯੁਕਤ ਪ੍ਰਧਾਨ ਅਮਰਜੀਤ ਧੀਮਾਨ ਦਾ ਸਨਮਾਨ ਕਰਦੇ ਹੋਏ ਹੋਰ ਕਲਾਕਾਰ ਸਾਥੀ।
ਪੰਜਾਬ ਅਪ ਨਿਊਜ਼ ਬਿਓਰੋ: ਬੀਤੇ ਦਿਨ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵਲੋਂ ਅਮਰਜੀਤ ਧੀਮਾਨ ਨੂੰ ਮੋਰਿੰਡਾ , ਕੁਰਾਲੀ ਅਤੇ ਮਾਜਰੀ ਏਰੀਆ ਦਾ ਪ੍ਰਧਾਨ ਥਾਪਿਆ ਗਿਆ। ਨਵ ਨਿਯੁਕਤ ਪ੍ਰਧਾਨ ਗੀਤਕਾਰ ਅਤੇ ਗਾਇਕ ਅਮਰਜੀਤ ਧੀਮਾਨ ਦੀ ਪ੍ਰਧਾਨਗੀ ‘ਚ ਇਕ ਜ਼ਰੂਰੀ ਮੀਟਿੰਗ ਗਾਇਕ ਇੰਦਰਜੀਤ ਗੋਰਖਾ ਦੇ ਗ੍ਰਹਿ ਪਿੰਡ ਭੜੋਜੀਆਂ (ਨਿਊ ਚੰਡੀਗੜ੍ਹ ) ਵਿਖੇ ਕੀਤੀ ਗਈ ਇਸ ਮੀਟਿੰਗ ‘ਚ ਕਈ ਮੁੱਦਿਆਂ ਤੇ ਚਰਚਾ ਹੋਈ ਇਸ ਮੌਕੇ ਧੀਮਾਨ ਨੇ ਬੋਲਦਿਆਂ ਕਿਹਾ ਕਿ ਅੱਜ ਮੀਟਿੰਗ ‘ਚ ਜਿਆਦਾ ਕਲਾਕਾਰ ਸਾਥੀ ਨਹੀਂ ਬੁਲਾਏ ਗਏ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਆਦਾ ਇਕੱਠ ਨਹੀਂ ਕਰ ਸਕਦੇ ਪਰ ਆਉਂਦੇ ਦਿਨਾਂ ‘ਚ ਹਾਲਾਤ ਠੀਕ ਹੋਣ ਤੇ ਵੱਡੀਆਂ ਮੀਟਿੰਗਾਂ ਕਰ ਕੇ ਸਭ ਦੇ ਵਿਚਾਰ ਸੁਣੇ ਜਾਣਗੇ ਅਤੇ ਅਮਲ ਕੀਤਾ ਜਾਵੇਗਾ । ਅਮਰਜੀਤ ਨੇ ਮੰਚ ਦੇ ਕੰਮਾਂ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਕੰਮ ਸੰਗੀਤਕ ਖੇਤਰ ‘ਚ ਕੰਮ ਕਰਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ ਹੈ ਅਤੇ ਆਰਥਿਕ ਪੱਖੋਂ ਟੁੱਟੇ ਲੋਕਾਂ ਦੀ ਮਦਦ ਕਰਨਾ ਹੋਵੇਗਾ ਇਨਾਂ ਅਫ਼ਸੋਸ ਪ੍ਰਗਟਾਇਆ ਕਿ ਸਰਕਾਰ ਆਖਰੀ ਸਮੇਂ ਕਲਾਕਾਰਾਂ ਦੀ ਬਾਂਹ ਨਹੀਂ ਫੜਦੀ 9 ਧੀਮਾਨ ਨੇ ਕਿਹਾ ਕਿ ਜੇਕਰ ਸਰਕਾਰ ਸਾਡੀ ਸਾਰ ਲਏ ਤਾਂ ਸਾਨੂੰ ਇਹੋ ਜਿਹੇ ਮੰਚ ਬਣਾਉਣ ਦੀ ਜਰੂਰਤ ਹੀ ਨਾ ਪਵੇ l ਇਸ ਮੌਕੇ ਇੰਦਰਜੀਤ ਗੌਰਖਾ ਨੇ ਕਿਹਾ ਕਿ ਗੱਲ ਸਿਰਫ਼ ਅਹੁਦਿਆਂ ਤੱਕ ਹੀ ਨਾ ਰੁਕ ਜਾਵੇ ਸਾਨੂੰ ਜਮੀਨੀ ਲੈਵਲ ਤੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਅਮਰਜੀਤ ਧੀਮਾਨ ਨੇ ਇੰਦਰਜੀਤ ਗੋਰਖਾ ਨੂੰ ਮੁੱਖ ਸਲਾਹਕਾਰ , ਰਾਹੀ ਮਾਣਕਪੁਰ ਨੂੰ ਮੀਤ ਪ੍ਰਧਾਨ , ਸੰਨੀ ਊਨਾ ਨੂੰ ਜਨਰਲ ਸੱਕਤਰ ਅਤੇ ਸੁੱਖਾ ਬੇਰਵਾਲਾ ਅਤੇ ਪਿੰਕਾ ਸਾਬਰੀ ਨੂੰ ਮੈਂਬਰ ਨਿਯੁਕਤ ਕੀਤਾ ਹੈ ਅਤੇ ਆਉਣ ਵਾਲੇ ਸਮੇਂ ‘ਚ ਮੰਚ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।