September 24, 2023

ਰਾਣਾ ਗਿੱਲ ਵੱਲੋ ਡਾਕਟਰਾਂ ਨੂੰ ਪੀ ਪੀ ਈ ਕਿੱਟਾਂ ਮੁਹਈਆ ਕਰਵਾਉਣ ਦਾ ਸਿਲਸਿਲਾ ਜਾਰੀ ਸਰਕਾਰੀ ਹਸਪਤਾਲ ਦੇ ਐਸ ਐਮ ਓ ਨੂੰ ਸੌਂਪੀਆਂ 50 ਪੀ ਪੀ ਈ ਕਿੱਟਾਂ

0

ਰਾਣਾ ਰਣਜੀਤ ਸਿੰਘ ਗਿੱਲ ਪੀ ਪੀ ਈ ਕਿੱਟਾਂ ਐਸ ਐਮ ਓ ਭੁਪਿੰਦਰ ਸਿੰਘ ਨੂੰ ਸੌਂਪਦੇ ਹੋਏ।

ਪੰਜਾਬ ਅਪ ਨਿਊਜ਼ ਬਿਓਰੋ : ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਲਾਜ ਕਰ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਖਰੜ ਦੇ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਅੱਜ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੂੰ 50 ਪੀ.ਪੀ.ਈ. ਕਿੱਟਾਂ,ਸੈਨੀਟਾਇਜਰ ਮੁਹੱਈਆ ਕਰਵਾਇਆਂ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਖਰੜ ਦੇ ਸਰਕਾਰੀ ਹਸਪਤਾਲ ਨੂੰ 100 ਅਤੇ ਪੁਲਿਸ ਮੁਲਾਜ਼ਮ ਜੋ ਪਹਿਲੀ ਕਤਾਰ ਵਿੱਚ ਕੋਰੋਨਾ ਵਿਰੁੱਧ ਲੜ ਰਹੇ ਹਨ ਉਨ੍ਹਾਂ ਲਈ 40 ਪੀ ਪੀ ਈ ਕਿੱਟਾਂ ਅਤੇ ਸੈਨੀਟਾਇਜਰ ਮੁਹੱਈਆ ਕਰਵਾ ਚੁਕੇ ਹਨ। ਉਨ੍ਹਾਂ ਵੱਲੋਂ ਜਦੋਂ ਤੋਂ ਤਾਲਾਬੰਦੀ ਹੋਈ ਹੈ ਉਦੋਂ ਤੋਂ ਹੀ ਰੋਜ਼ਾਨਾ 5000 ਲੋੜਵੰਦਾਂ ਦੇ ਪੇਟ ਭਰਨ ਲਈ ਗਿੱਲਕੋ ਰਸੋਈ ਦੇ ਨਾਮ ਤੇ ਨਿਰੰਤਰ ਲੰਗਰ ਵੀ ਚਲਾਇਆ ਜਾ ਰਿਹਾ ਹੈ ਤੇ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ ਗਈਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਰਾਣਾ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਡਾਕਟਰ ਫਰੰਟ ਲਾਈਨ ‘ਤੇ ਹੋ ਕੇ ਕੋਰੋਨਾ ਖਿਲਾਫ ਜੰਗ ਲੜ ਰਹੇ ਹਨ ਤੇ ਡਾਕਟਰਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਅੱਜ ਸਰਕਾਰੀ ਹਸਪਤਾਲ ‘ਚ ਸੈਨੀਟਾਇਜਰ ਅਤੇ ਪੀ. ਪੀ. ਈ. ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਟੀਮ ਹਲਕਾ ਖਰੜ ਦੇ ਲੋਕਾਂ ਦੇ ਸੰਪਰਕ ‘ਚ ਹੈ ਤੇ ਅਜਿਹੀ ਮੁਸ਼ਕਿਲ ਘੜੀ ‘ਚ ਹਲਕਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਡਾ. ਭੁਪਿੰਦਰ ਸਿੰਘ ਨੇ ਇਸ ਨੇਕ ਕਾਰਜ ਲਈ ਰਾਣਾ ਰਣਜੀਤ ਸਿੰਘ ਗਿੱਲ ਤੇ ਸਮੂਹ ਗਿੱਲਕੋ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਕੋਈ ਵੀ ਸਮਾਜ ਸੇਵੀ ਜਥੇਬੰਦੀ ਜਾਂ ਸਮਾਜ ਸੇਵੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਹੱਲ ਕਰਨ ਵੱਲ ਕਦਮ ਵਧਾਉਂਦਾ ਜਾਂ ਹਲ ਕਰਦਾ ਤਾਂ ਉਨ੍ਹਾਂ ਦੀਆਂ ਜਿੰਮੇਵਾਰੀਆਂ ਹੋਰ ਵਧਣ ਦੇ ਨਾਲ ਨਾਲ ਇਕ ਨਵੀ ਊਰਜਾ ਦਾ ਵੀ ਸੰਚਾਰ ਹੁੰਦਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਧੀਰ ਸਿੰਘ ਧੀਰਾ, ਰਣਵੀਰ ਸਿੰਘ,ਸਤਿੰਦਰ ਸਿੰਘ,ਸੁਖਵਿੰਦਰ ਸਿੰਘ ਸਮੇਤ ਮੈਡੀਕਲ ਸਟਾਫ਼ ਹਾਜ਼ਰ ਸੀ।

About Author

Leave a Reply

Your email address will not be published. Required fields are marked *