ਲਾਇੰਨਜ਼ ਯੂਥ ਦਲ ਪ੍ਰਧਾਨ ਨੇ ਜਾਣੇ ਵੱਖ ਵੱਖ ਰਾਜਾਂ ਦੇ ਹਾਲ

ਲਾਇੰਨਸ ਯੂਥ ਦਲ ਦੇ ਕੌਮੀ ਪ੍ਰਧਾਨ ਗੁੰਦੀਪ ਵਰਮਾ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਲ ਦੇ ਮੈਬਰਾਂ ਨਾਲ ਗੱਲਬਾਤ ਕਰਦੇ ਹੋਏ।

ਪੰਜਾਬ ਅਪ ਨਿਊਜ਼ ਬਿਓਰੋ: ਲਾਇੰਨਜ਼ ਯੂਥ ਦਲ ਦੇ ਕੌਮੀ ਪ੍ਰਧਾਨ ਗੁੰਦੀਪ ਵਰਮਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਯੂਥ ਦਲ ਦੇ ਵੱਖ ਵੱਖ ਰਾਜਾਂ ਦੇ ਪ੍ਰਧਾਨਾਂ ਵਲੋਂ ਗੱਲ ਕਰਕੇ ਉਨ੍ਹਾਂ ਦੇ ਰਾਜ ਦੇ ਹਾਲਤ ਜਾਣੇ। ਇਸ ਸਬੰਧ ਵਿੱਚ ਗੁੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ , ਹਿਮਾਚਲ , ਹਰਿਆਣਾ , ਉੱਤਰ ਪ੍ਰਦੇਸ਼ ਵਿੱਚ ਲਾਇੰਨਸ ਯੂਥ ਦਲ ਦੇ ਅਹੁਦੇਦਾਰਾਂ ਦੇ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਰਾਬਤਾ ਕਾਇਮ ਕਰਦੇ ਹੋਏ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਹੈ ਵਰਮਾ ਨੇ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਹਰ ਰਾਜ ਵਿੱਚ ਲਾਇੰਨਸ ਯੂਥ ਦਲ ਦੇ ਅਹੁਦੇਦਾਰ ਅਤੇ ਵਰਕਰ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਹਨ ਅਤੇ ਜਿੰਨੀ ਵੀ ਸੇਵਾ ਉਹ ਕਿਸੇ ਵੀ ਰੂਪ ਵਿੱਚ ਲੋੜਵੰਦਾਂ ਦੀ ਕਰਨ ਦੇ ਸਮਰੱਥ ਸਨ ਉਨ੍ਹਾਂ ਨੇ ਆਮ ਲੋਕਾਂ ਦੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦਲ ਦੇ ਹਰ ਮੈਂਬਰ ਨੂੰ ਬੇਨਤੀ ਕੀਤੀ ਹੈ ਉਹ ਸੂਬੇ ਦੀ ਮੌਜੂਦਾ ਸਰਕਾਰ ਦੇ ਨਾਲ ਮਿਲਕੇ ਲੋਕ ਹਿੱਤ ਵਿੱਚ ਸੇਵਾ ਕਰਨ। ਉਨ੍ਹਾਂ ਦੱਸਿਆ ਕਿ ਮੈਬਰਾਂ ਨੇ ਇਸ ਨਾਜ਼ੁਕ ਦੌਰ ਵਿੱਚ ਖੂਨਦਾਨ ਕੈਂਪ,ਲੰਗਰ ਦੀ ਸੇਵਾ, ਸੁੱਕਾ ਰਾਸ਼ਨ , ਮਾਸਕ , ਸੇਨਿਟਾਇਜਰ ਆਦਿ ਦੀ ਸੇਵਾ ਹਰ ਰਾਜ ਵਿੱਚ ਕੀਤੀ ਜਾ ਰਹੀ ਹੈ ਜਿਸ ਦੀ ਉਨ੍ਹਾਂ ਨੇ ਮੈਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੱਕ ਹਾਲਾਤ ਸੁਧਰ ਨਹੀਂ ਜਾਂਦੇ ਉਦੋਂ ਤਕ ਦਲ ਦੇ ਮੈਬਰਾਂ ਵੱਲੋਂ ਇਹ ਸੇਵਾ ਜਾਰੀ ਰਹੇਗੀ।

Leave a Reply

Your email address will not be published.