ਜਹਿਰੀਲਾਂ ਖਾਣਾ ਖਾਨ ਨਾਲ ਇੱਕ ਵਿਅਕਤੀ ਦੀ ਮੌਤ

ਜਾਣਕਾਰੀ ਦਿੰਦੇ ਹੋਏ ਹਰਨੇਕ ਸਿੰਘ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ :ਰਾਮਾਂ ਮੰਡੀ ਦੇ ਨੇੜਲੇ ਪਿੰਡ ਤਰਖਾਣ ਵਾਲਾ ਵਿਖੇ ਇੱਕ ਗੁਰੂ ਸਿੱਖ ਪਰਵਾਰ ਜਿਸ ਦਾ ਮੁਖੀ ਲਖਵਿੰਦਰ ਸਿੰਘ ਪੁਤਰ ਬਲਜੀਤ ਸਿੰਘ ਦੇ ਪਰਵਾਰ ਨੇ ਰਾਤ ਸਮੇਂ ਖੀਰ ਬਣਈ ਸੀ ਜਿਸ ਕਾਰਨ ਪਤਾ ਨਹੀਂ ਉਹ ਕਿਸ ਤਰ੍ਹਾਂ ਜਹਰੀਲੀ ਹੋ ਗਈ ।ਤੇ ਖੀਰ ਖਾਣ ਨਾਲ ਪਰਵਾਰਿਕ ਮੈਂਬਰ ਨੇ ਖਾਧੀ ਤੇ ਖੀਰ ਖਾਣ ਨਾਲ ਉਲਟੀਆਂ ਸ਼ੁਰੂ ਹੋ ਗਈਆਂ ਆਡ ਗਵਾਡ ਦੇ ਨੇੜਲੇ ਗਵਾਡੀਆਂ ਨੇ ਪਿੰਡ ਦੇ ਇੱਕ ਡਾਕਟਰ ਤੋ ਇਸ ਦੀ ਸਹਾਇਤਾ ਪਾ੍ਪਤ ਕੀਤੀ । ਪੰਤੂ ਉਸ ਨੇ ਵੀ ਹੱਥ ਖੜੇ ਕਰ ਦਿੱਤੇ । ਤੇ ਇਸ ਪਰਵਾਰਿਕ ਮੈਂਬਰਾਂ ਨੂੰ ਤਲਵੰਡੀ ਸਾਬੋ ਅਤੇ ਬਠਿੰਡਾ ਹਸਪਾਤਲ ਵਿਖੇ ਦਖਲ ਕਿਤਾ ਗਿਆ ,ਜਿੱਥੇ ਇੱਕ ਵਿਅਕਤੀ ਲਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ । ਇਸ ਮੌਤ ਤੇ ਸਾਰੇ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ ਬਾਬਾ ਬੀਰਮ ਦਾਸ ਕਲੱਬ ਦੇ ਪ੍ਰਧਾਨ ਸੱਪੀ ਮੈਂਬਰ ਨਿੱਕਾ ਸਿੰਘ ਭਲਵਾਨ ਪਿੰਡ ਤਰਖਾਣ ਵਾਲਾ ਅਤੇ ਸਰਪੰਚ ਅਮਰੀਕੀ ਸਿੰਘ ਵਲੋਂ ਜਾਣਕਾਰੀ ਦਿੰਦੀਆਂ ਕਿਹਾ ਗਿਆ ਕੀ ਇਸ ਸਾਰੇ ਮਾਮਲੇ ਦੀ ਜਾਚ ਰਾਮਾਂ ਥਾਣਾ ਮੁੱਖੀ ਸਰਦਾਰ ਹਰਨੇਕ ਸਿੰਘ ਅਤੇ ਰਫਾਇਨਰੀ ਚੌਕੀ ਇੰਨਚਾਰ ਕਰ ਰਹੇ ਹਨ ।ਰਾਮਾਂ ਥਾਣਾ ਦੇ ਅੈਚ ਅੈਸ ਓ ਸਰਦਾਰ ਹਰਨੇਕ ਸਿੰਘ ਦੱਸਿਆ ਕਿ ਸਾਡੇ ਕੋਲ ਇੱਕ ਫੋਨ ਆਇਆ ਕਿ ਪਿੰਡ ਤਰਖਾਣ ਵਾਲਾ ਵਿਖੇ ਕਿਸੇ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ,ਬਾਕੀ ਪਰਵਾਰਿਕ ਮੈਂਬਰਾਂ ਬਲਜੀਤ ਕੌਰ ,ਗੁਰਮਤਿ ਕੌਰ , ਸਖਜਿੰਦਰ ਸਿੰਘ ਪੁਤਰ ਲੱਖਵਿੰਦਰ ਸਿੰਘ ਦੀ ਬੇਟੀ ਅਮਨਦੀਪ ਕੌਰ ਦਾ ਨਿਜੀ ਹਸਪਤਾਲ ਅੰਦਰ ਇਲਾਜ ਚੱਲ ਰਿਹਾ ਹੈ ਖਬਰ ਲੱਖੇ ਜਾਣ ਤੱਕ ਕਾਰਵਾਈ ਜਾਰੀ ਸੀ ।

Leave a Reply

Your email address will not be published. Required fields are marked *