ਨਮਕੀਨ ਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਮਾਰਿਆ ਛਾਪਾਂ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ: ਰਾਮਾਂ ਮੰਡੀ ਦੇ ਦੁਕਾਨਦਾਰਾਂ ਵਲੋਂ ਪਿਛਲੇ ਲੰਮੇ ਸਮੇਂ ਤੋ ਲਾਕਡਾਊਨ ਦੌਰਾਨ ਜੋ ਖਾਣ ਪੀਣ ਦਾ ਸਮਾਨ ਵੇਚਿਆ ਜਾ ਰਿਹਾ ਸੀ ਬਾਰੇ ਲਗਾਤਾਰ ਖ਼ਬਰ ਆ ਰਹੀਆਂ ਸਨ ਕਿ ਇਹਨਾਂ ਵਸਤੂਆਂ ਉਤੇ ਕੋਈ ਨਿਯਮਿਤ ਡੇਟ ਜਾ ਤਰੀਕ ਨਹੀਂ ਹੈ ।ਜਿਸਦੇ ਸੰਬੰਧ ਵਿੱਚ ਅੱਜ ਰਾਮਾਂ ਮੰਡੀ ਅੰਦਰ ਖਾਣ ਪੀਣ ਵਾਲੀਆਂ ਵਸਤੂਆਂ ਜਿਨਾਂ ਵਿੱਚ ਨਮਕੀਨ ਬਿਸਕੁਟ ਸ਼ਾਮਿਲ ਹਨ ਦੇ ਸੈਪਲ ਭਰੇ ਗਏ ,ਇਸ ਸੰਬੰਧੀ ਹੈਲਥ ਵਿਭਾਗ ਦੇ ਡਾਕਟਰ ਤਰੁਨ ਬਾਂਸਲ ਦੀ ਅਗਵਾਈ ਦੀ ਟੀਮ ਨੇ ਦੱਸਿਆ ਕਿ ਸਾਨੂੰ ਕੁੱਝ ਦੁਕਾਨਾਂ ਤੋ ਜੋ ਸਮਾਨ ਗਾ੍ਹਕ ਖਰੀਦ ਦੇ ਹਨ ਓਹਨਾ ਬਾਰੇ ਸ਼ਕਾਇਤਾਂ ਮਿਲੀਆਂ ਸਨ ਕਿ ਕਿਸੇ ਨੂੰ ਵੀ ਇਕਸਪਾਇਰੀ ਡੇਟ ਦਾ ਪਤਾ ਨਹੀਂ ਲੱਗਦਾ ਨਾਂ ਹੀ ਇਨ੍ਹਾਂ ਉਪਰ ਚੀਜ਼ ਬਣਾਉਣ ਦੀ ਕੋਈ ਡੇਟ ਨਹੀਂ ਲਿਖੀ ਹੁੰਦੀ ਹੈ ਜਿਸਦੇ ਚਲਦੇ ਅੱਜ ਕਾਫ਼ੀ ਦੁਕਾਨਾਂ ਚੈੱਕ ਕੀਤੀਆਂ ਗਈਆਂ ।ਜਿਸ ਵਿੱਚ ਸਿਹਤ ਵਿਭਾਗ ਨੇ ਦੱਸਿਆ ਕਿ ਬਠਿੰਡਾ ਦੀ ਕੋਈ ਨਾਮੀ ਫਾਰਮ ਬਿਸਕੁਟ ਤੇ ਭੁਜੀਆਂ ਤਿਆਰ ਕਰਦੀ ਹੈ । ਉਸ ਉਪਰ ਵਿਭਾਗ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।ਸਿਹਤ ਵਿਭਾਗ ਦੀ ਟੀਮ ਨੇ ਕਿਹਾ ਕੀ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਸਿਹਤ ਵਿਭਾਗ ਆਪਣੀ ਬਾਜ਼ ਅੱਖ ਰੱਖ ਰਿਹਾ ਹੈ ।ਬੇਕਰੀ ਦੀਆਂ ਦੁਕਾਨਾਂ ਹਲਵਾਈ ਦੀਆਂ ਦੁਕਾਨਾਂ ਸਬਜ਼ੀ ਫਲ ਦੁੱਧ ਤੋ ਬਣਿਆ ਚੀਜ਼ਾਂ ਖਾਸ ਕਰ ਹਲਵਾਈਆਂ ਦੀਆਂ ਦੁਕਾਨਾਂ ਤੇ ਸਿਹਤ ਵਿਭਾਗ ਵਲੋਂ ਨਿਗਰਾਨੀ ਰੱਖੀ ਜਾ ਰਹੀ ਹੈ ।