ਪ੍ਰਿੰਸੀਪਲ ਦੇ ਘਰ ਅੱਗੇ ਅਧਿਆਪਕ ਨੇ ਲਾਇਆ ਧਰਨਾ

ਰਾਮਾ ਮੰਡੀ, ਬਲਬੀਰ ਸਿੰਘ ਬਾਘਾ – ਅੱਜ ਰਾਮਾਂ ਮੰਡੀ ਦੇ ਆਰ ਐੱਮ ਐੱਮ ਡੀ ਏ ਬੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੰਗੀ ਰੋਡ ਦੇ ਅਧਿਆਪਕਾਂ ਨੇ ਆਪਣੀ ਸੈਲਰੀ ਲੈਣ ਲੈਣ ਵਾਸਤੇ ਪ੍ਰਿੰਸੀਪਲ ਦੇ ਘਰ ਮੋਹਰੇ ਧਰਨਾ ਦਿੱਤਾ । ਜਿਸ ਦੀ ਸੂਚਨਾ ਰਾਮਾਂ ਥਾਣਾ ਦੇ ਮੁੱਖੀ ਸਰਦਾਰ ਹਰਨੇਕ ਸਿੰਘ ਨੂੰ ਦਿੱਤੀ ਗਈ ਤਾਂ ਉਨ੍ਹਾਂ ਤੁਰੰਤ ਆਪਣੀ ਭਾਰੀ ਪੁਲਿਸ ਪਾਰਟੀ ਲੈਕੇ ਮੌਕੇ ਤੇ ਪਹੁੰਚੇ ਇਸ ਮੌਕੇ ਸਰਦਾਰ ਮੱਖਣ ਸਿੰਘ ਹੋਰਾਂ ਨੇ ਸਕੂਲ ਮਨੇਜਮੈਟ ਅਤੇ ਪ੍ਰਿੰਸੀਪਲ ਨੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕੇ ਮਈ ਜੂਨ ਦੀ ਸੈਲਰੀ ਉਨ੍ਹਾਂ ਦੋ ਹਫ਼ਤਿਆਂ ਵਿੱਚ ਪਾ ਦਿਤੀ ਜਾਏਗੀ ਜਿਸ ਤੌ ਵਾਦ ਸਕੂਲ ਟੀਚਰਾਂ ਨੇ ਓਹਨਾ ਦਾ ਵਿਸ਼ਵਾਸ ਕਰਕੇ ਧਰਨਾ ਚੁੱਕਾ ਲਿਆ ਗਿਆ ।ਇਸ ਸੰਬਧੀ ਜਦੋ ਸਕੂਲ ਕਮੇਟੀ ਦੇ ਮੈਂਬਰ ਸਤੀਸ਼ ਜੈਨ ਨਾਲ ਫੋਨ ਉਤੇ ਗੱਲ ਕੀਤੀ ਗਈ ਤਾ ਓਹਨਾ ਦੱਸਿਆ ਕਿ ਜੋ ਟੀਚਰਾਂ ਨੇ ਧਰਨਾ ਦਿੱਤਾ ਸੀ ਓਹਨਾ ਨੂੰ ਬਹੁਤ ਜਲਦੀ ਤਨਖਾਹ ਦਿਤੀ ਜਾ ਰਹੀ ਹੈ