ਖਾਦ,ਬੀਜ ਤੇ ਕੀਟ ਨਾਸ਼ਕ ਦਵਾਈਆਂ ਦੇ ਸਟੋਰਾਂ ਦੀ ਚੈਕਿੰਗ ਕੀਤੀ

ਡਾ. ਗੁਰਬਚਨ ਸਿੰਘ ਖਾਦ,ਬੀਜ ਤੇ ਕੀਟ ਨਾਸ਼ਕ ਸਟੋਰਾਂ ਦੀ ਚੈਕਿੰਗ ਕਰਦੇ ਹੋਏ।
ਪੰਜਾਬ ਅਪ ਨਿਊਜ਼ ਬਿਓਰੋ : ਡਾ. ਕਾਹਨ ਸਿੰਘ ਪੰਨੂੰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਸਮੱਗਰੀ ਉਪਲਬੱਧ ਕਰਵਾਉਣ ਦੇ ਉਦੇਸ਼ ਲਈ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈੱਕਿਗ ਟੀਮ ਵਿੱਚ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ, ਡਾ ਅਮਰਜੀਤ ਸਿੰਘ ਏ ਡੀ ੳ ,ਸ੍ਰੀ ਕੁਲਦੀਪ ਸਿੰਘ ਏ ਐਸ ਆਈ , ਸਵਿੰਦਰ ਕੁਮਾਰ ਏ ਟੀ ਐਮ ਅਤੇ ਹਰਦੀਪ ਸਿੰਘ ਬੇਲਦਾਰ ਦੇ ਅਧਾਰਿਤ ਵਿਸ਼ੇਸ਼ ਟੀਮ ਵੱਲੋਂ ਡੀਲਰਾਂ ਦਾ ਰਿਕਾਰਡ ਅਤੇ ਸਟਾਕ ਚੈੱਕ ਕੀਤਾ। ਇਸ ਮੌਕੇ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਵਿੱਚ ਦੁਕਾਨਦਾਰਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਹਦਾਇਤ ਕੀਤੀ ਗਈ ਕਿ ਵਿਭਾਗ ਵਲੋਂ ਮਨਜ਼ੂਰ ਕੀਤੀ ਖੇਤੀ ਸਮੱਗਰੀ ਹੀ ਵੇਚੀ ਜਾਵੇ ਅਤੇ ਆਪਣੇ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ । ਇਸ ਤੋਂ ਇਲਾਵਾ ਸਖਤ ਹਦਾਇਤ ਕੀਤੀ ਕਿ ਹਰ ਕਿਸਾਨ ਨੂੰ ਖਰੀਦੇ ਸਮਾਨ ਦਾ ਬਿੱਲ ਜਰੂਰ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਖੇਤੀ ਸਮੱਗਰੀ ਦੀ ਕੁਆਲਟੀ ਨੂੰ ਚੈੱਕ ਕਰਨ ਲਈ ਵੱਖ ਵੱਖ ਦੁਕਾਨਾਂ ਦੇ ਸੈਂਪਲ ਭਰੇ ਗਏ ਜਿਸ ਵਿੱਚ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ , ਅਤੇ ਕਿਸਾਨਾਂ ਦੇ ਸੀਡ ਸਰਵਿਸ ਦੇ ਸੈਂਪਲ ਭਰਕੇ ਅੱਗੇ ਲੈਂਬ ਨੂੰ ਟੈਸਟਿੰਗ ਲਈ ਭੇਜੇ ਗਏ । ਇਸ ਮੌਕੇ ਉਨ੍ਹਾਂ ਹਾਜਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਉਣੀ ਦੇ ਸੀਜ਼ਨ ਲਈ ਖਾਦ , ਬੀਜ ਅਤੇ ਕੀਟਨਾਸ਼ਕ/ ਨਦੀਨਾਸ਼ਕ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਇਸ ਲਈ ਲਾਇਸੈਂਸਧਾਰਕ ਤੋਂ ਹੀ ਖੇਤੀ ਸਮੱਗਰੀ ਖਰੀਦੀ ਜਾਵੇ ਅਤੇ ਬਿੱਲ ਜਰੂਰ ਲਿਆ ਜਾਵੇ । ਅਗਰ ਕਿਸੇ ਕਿਸਾਨ ਨੂੰ ਖੇਤੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਕਰਮਚਾਰੀ /ਅਧਿਕਾਰੀ ਨਾਲ ਜਾਂ ਦਫਤਰ ਵਿੱਚ ਸੰਪਰਕ ਕਰ ਸਕਦਾ ਹੈ।