ਪ੍ਰਭ ਆਸਰਾ ਸੰਸਥਾ ‘ਚ ਤਿੰਨ ਲਾਵਾਰਿਸਾਂ ਨੂੰ ਮਿਲੀ ਸ਼ਰਨ

ਪ੍ਰਭ ਆਸਰਾ ਸੰਸਥਾ ਵਿੱਚ ਦਾਖਿਲ ਹੋਏ ਤਿੰਨ ਲਾਵਾਰਿਸ ਪ੍ਰਾਣੀਆਂ ਦੀਆਂ ਤਸਵੀਰਾਂ।
ਪੰਜਾਬ ਅਪ ਨਿਊਜ਼ ਬਿਓਰੋ : ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਤਿੰਨ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ। ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਇੱਕ ਬਜ਼ੁਰਗ ਔਰਤ (60) ਜਿਸਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਆਪਣਾ ਨਾਮ ਪਤਾ ਦੱਸਣ ਤੋਂ ਅਸਮਰਥ ਹੈ। ਇਹ ਬਜ਼ੁਰਗ ਔਰਤ ਪਿੰਡ ਧੜਾਕ ਦੇ ਨੇੜੇ ਸੜਕਾਂ ਤੇ ਲਾਵਰਿਸ਼ ਹਾਲਤ ਵਿਚ ਘੁੰਮ ਰਹੀ ਸੀ। ਜਿਸ ਨੂੰ ਦੇਖ ਕੇ ਇੱਕ ਸਮਾਜਦਾਰਦੀ ਸੱਜਣ ਨੂੰ ਤਰਸ ਆਇਆ ਕਿ ਇਸ ਨਾਲ ਕਦੇ ਵੀ ਸੜਕ ਤੇ ਕੋਈ ਵੀ ਅਣਸੁਖਣਾਵੀ ਘਟਨਾ ਵਾਪਰ ਸਕਦੀ ਹੈ ਉਸਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਤੇ ਪੁਲਿਸ ਨੇ ਪ੍ਰਸ਼ਾਸ਼ਨ ਦੀ ਮਦਦ ਨਾਲ ਇਸਨੂੰ ਸੇਵਾ ਸੰਭਾਲ ਤੇ ਇਲਾਜ ਲਈ ਪ੍ਰਭ ਆਸਰਾ ਸੰਸਥਾ ਕੁਰਾਲੀ ਵਿਖੇ ਦਾਖ਼ਿਲ ਕਰਵਾ ਦਿੱਤਾ। ਇਸੇ ਤਰਾਂ ਬਿਰਜੂ (40) ਜੋ ਕਿ ਮਾਨਸਿਕ ਰੋਗ ਤੋਂ ਪੀੜਤ ਖਰੜ ਦੇ ਨੇੜੇ ਸੜਕ ਤੇ ਲਵਾਰਿਸ ਹਾਲਤ ਵਿੱਚ ਘੁੰਮ ਰਿਹਾ ਸੀ ਦੀ ਤਰਸਯੋਗ ਹਾਲਤ ਦੇਖਦੇ ਹੋਏ ਪ੍ਰਸ਼ਾਸ਼ਨ ਦੇ ਉਦਮ ਨਾਲ ਸੰਸਥਾ ਵਿੱਚ ਦਾਖਿਲ ਕਰਵਾਇਆ ਗਿਆ। ਪੂਰਨਿਮਾ (20) ਜੋ ਕਿ ਦਿਮਾਗੀ ਪ੍ਰੇਸ਼ਾਨੀ ਕਾਰਨ ਆਪਣੇ ਘਰ ਦਾ ਰਸਤਾ ਭੁੱਲ ਗਈ ਸੀ। ਪੂਰਨਿਮਾ ਦੇ ਕਹਿਣ ਮੁਤਾਬਿਕ ਉਹ ਅਸਾਮ ਦੀ ਰਹਿਣ ਵਾਲੀ ਹੈ ਤੇ ਪੁਲੀਸ ਵਲੋਂ ਇਸਦਾ ਪਤਾ ਲਭ ਲਿਆ ਗਿਆ ਹੈ, ਪਰ ਲ਼ੋਕਡਾਓਨ ਹੋਣ ਕਰ ਕੇ ਇਹ ਆਪਣੇ ਘਰ ਨਾ ਜਾ ਸਕੀ । ਪ੍ਰਸ਼ਾਸਨ ਵਲੋਂ ਪੂਰਨਿਮਾ ਲਈ ਕੋਈ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਇਸਨੂੰ ਸੰਸਥਾ ਵਿਚ ਰਹਿਣ ਲਈ ਭੇਜਿਆ ਗਿਆ ਹੈ। ਇਨ੍ਹਾਂ ਸੰਬੰਧੀ ਗਲਬਾਤ ਕਰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਹੋਇਆ ਇਨ੍ਹਾਂ ਨਾਗਰਿਕਾਂ ਨੂੰ ਦਾਖਲੇ ਉਪਰੰਤ ਪਹਿਲਾ14 ਦਿਨਾਂ ਲਈ ਸੰਸਥਾ ਵਿਚ ਹੀ ਜੇਰੇ ਨਿਗਰਾਨੀ ਇਕਾਂਤਵਾਸ ਵਿਚ ਰੱਖਿਆ ਗਿਆ ਅਤੇ ਇਨ੍ਹਾਂ ਦੀ ਸੇਵਾ ਸੰਭਾਲ ਤੇ ਇਲਾਜ ਦਾ ਖਾਸ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਕਤ ਗੁੰਮਸ਼ੁਦਾ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ ।