ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਮੌਕੇ ਤੇ ਚਲਾਨ ਕੱਟੇ ਅਤੇ ਜਾਗਰੂਕ ਕੀਤਾ

ਡਾ ਦਿਲਬਾਗ ਸਿੰਘ ਚਲਾਨ ਕੱਟਣ ਦੌਰਾਨ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਦੇ ਹੋਏ।
ਪੰਜਾਬ ਅਪ ਨਿਊਜ਼ ਬਿਓਰੋ : ਵਿਸਵ ਤੰਬਾਕੂ ਰਹਿਤ ਦਿਵਸ, ਜੋ ਕਿ 31 ਮਈ ਨੂੰ ਮਨਾਇਆ ਜਾਂਦਾ ਹੈ, ਦੇ ਮੌਕੇ ਤੇ ਅੱਜ ਬਲਾਕ ਮਾਜਰੀ ਅਤੇ ਪਿੰਡ ਖਿਜਰਾਬਾਦ ਵਿਚ ਡਾ. ਦਿਬਲਾਗ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਬੂਥਗੜ੍ਹ ਦੀ ਅਗਵਾਈ ਹੇਠ ਵੱਖ-ਵੱਖ ਦੁਕਾਨਾਂ ਨੂੰ ਚੈੱਕ ਕੀਤਾ ਗਿਆ ਅਤੇ 56 ਥਾਂਵਾ ਤੇ ਤੰਬਾਕੂਨੋਸ਼ੀ ਦੀ ਉਲੰਘਣਾ ਕਰਨ ਵਾਲਿਆਂ ਦੇ 2100 ਰੁਪਏ ਦੇ 11 ਚਲਾਨ ਕੱਟੇ ਗਏ । ਡਾ. ਦਿਲਬਾਗ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਬੀੜੀ, ਸਿਗਰਟ, ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਬੂਥਗੜ ਬਲਾਕ ਦੇ 120 ਪਿੰਡਾਂ ਵਿੱਚ ਏ.ਐਨ.ਐਮ, ਸੀ.ਐਚ.ਓ, ਫੀਲਡ ਸਟਾਫ, ਆਸ਼ਾ ਵਰਕਰਾਂ ਨੂੰ ਲੋਕਾਂ ਨੂੰ ਕਰੋਨਾ ਬਿਮਾਰੀ ਦੇ ਨਾਲ ਨਾਲ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਡਾ. ਦਿਲਬਾਗ ਨੇ ਫਿਰ ਦੁਹਰਾਇਆ ਕਿ ਸਕੂਲ ਅਧਿਆਪਕਾਂ, ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਕੂਲਾਂ ਅਤੇ ਧਾਰਮਿਕ ਅਦਾਰਿਆਂ ਆਦਿ ਦੇ 100 ਗਜ ਦੇ ਦਾਇਰੇ ਵਿੱਚ ਬੀੜੀ, ਸਿਗਰਟ, ਤੰਬਾਕੂ ਨਹੀਂ ਵੇਚਣ ਜਾਂ ਸੇਵਨ ਨਹੀਂ ਕਰਨ ਦੇਣਾ ਚਾਹੀਦਾ। ਨਾਲ ਹੀ ਦੁਕਾਨਦਾਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਨਾਬਾਲਿਗ ਬੱਚਿਆਂ ਨੂੰ ਜੇਕਰ ਕੋਈ ਤੰਬਾਕੂ, ਬੀੜੀ, ਸਿਗਰਟ ਆਦਿ ਵੇਚਦਾ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਵੇਚਣ ਵਾਲੇ ਨੂੰ ਸਜ਼ਾ 7 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਇਸੇ ਦੌਰਾਨ ਫਰੂਟ ਵਾਲੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ। ਡਾ. ਦਿਲਬਾਗ ਨੇ ਦੁਕਾਨਦਾਰਾਂ ਨੂੰ ਖਾਣ ਪੀਣ ਦੀਆਂ ਚੀਜਾਂ ਢੱਕ ਕੇ ਰੱਖਣ ਅਤੇ ਸਾਫ ਸਫਾਈ ਰੱਖਣ ਦੀ ਅਪੀਲ ਕੀਤੀ। ਡਾ. ਦਿਲਬਾਗ ਨੇ ਦੁਕਾਨਕਾਰਾਂ ਨੂੰ ਜਿਆਦਾ ਪੱਕੇ ਹੋਏ ਗਲੇ ਸੜੇ ਫੱਲ ਨਾ ਵੇਚਣ, ਸਾਫ ਸੁਥਰੇ ਬਰਤਣ ਵਰਤਣ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਦੀਆਂ ਹਦਾਇਤਾਂ ਕੀਤੀਆਂ ਤਾਂ ਕਿ ਇਸ ਮੌਸਮ ਵਿੱਚ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਹੋ ਸਕੇḩ ਡਾ. ਦਿਲਬਾਗ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਚੈਕਿੰਗ ਦੌਰਾਨ ਕਿਸੇ ਵੀ ਦੁਕਾਨ ਤੇ ਗੰਦਗੀ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀḩ ਇਸ ਮੌਕੇ ਤੇ ਬੀ.ਈ.ਈ ਵਿਕਰਮ ਕੁਮਾਰ, ਐਸ.ਆਈ ਗੁਰਤੇਜ ਸਿੰਘ, ਜਗਤਾਰ ਸਿੰਘ, ਭੁਪਿੰਦਰ ਸਿੰਘ ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ, ਪੁਲਿਸ ਵਿਭਾਗ ਤੋ ਹਵਲਦਾਰ ਗੁਰਮੇਲ ਸਿੰਘ ਹਾਜਰ ਸਨ।