ਆਯੁਰਵੈਦ ਵਿਭਾਗ ਨੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਪੱਤਰਕਾਰਾਂ ਨੂੰ ਦਵਾਈ ਵੰਡੀ

ਆਯੁਰਵੈਦਿਕ ਵਿਭਾਗ ਤੋਂ ਆਏ ਡਾਕਟਰ ਦਵਾਈਆਂ ਵੰਡਦੇ ਹੋਏ।
ਪੰਜਾਬ ਅਪ ਨਿਊਜ਼ ਬਿਓਰੋ : ਪੰਜਾਬ ਸਰਕਾਰ ਦੇ ਆਯੂਰਵੈਦਿਕ ਵਿਭਾਗ ਦੇ ਡਾਇਰੈਕਟਰ ਡਾ. ਰਾਕੇਸ਼ ਸ਼ਰਮਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਮੁਹਾਲੀ ਡਾ. ਚੰਦਨ ਕੌਂਸਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਆਯੁਰਵੈਦਿਕ ਮੈਡੀਕਲ ਅਫਸਰ ਕਮ ਜ਼ਿਲ੍ਹਾ ਨੋਡਲ ਅਫਸਰ ਡਾ. ਕ੍ਰਿਤੀਕਾ ਭਨੋਟ, ਡਾ. ਆਸ਼ਿਮਾ ਸ਼ਰਮਾ, ਡਾ. ਹਰਦੀਪ ਸਿੰਘ, ਹਰਮੇਸ਼ ਸਿੰਘ ਉਪ ਵੈਦ ਅਤੇ ਜਿੰਦਰ ਸਿੰਘ ਉਪਵੈਦ ਵੱਲੋਂ ਬਿਮਾਰੀਆਂ ਨਾਲ ਲੜਨ ਲਈ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਸਥਾਨਕ ਸ਼ਹਿਰ ਦੇ ਕਮਿਊਨਟੀ ਸੈਂਟਰ ਵਿਖੇ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਗੱਲ ਕਰਦਿਆਂ ਡਾ. ਕ੍ਰਿਤੀਕਾ ਭਨੋਟ ਨੇ ਦੱਸਿਆ ਕਿ ਸਰਕਾਰ ਦੇ ਆਯੂਸ਼ ਵਿਭਾਗ ਵੱਲੋਂ ਇਮੀਊਨਿਟੀ ਵਧਾਉਣ ਲਈ ਇਹ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦਵਾਈ ਕਿੱਟਾਂ ਨੂੰ ਵੰਡਣ ਦੀ ਮੁਹਿੰਮ ਦਾ ਉਦੇਸ਼ ਕੋਰੋਨਾ ਵਾਇਰਸ ਨਾਲ ਲੜਨ ਲਈ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਸ਼ਾਮਲ ਵੱਖ-ਵੱਖ ਫਰੰਟਲਾਈਨ ਕਰਮਚਾਰੀਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਰਜ ਸਾਧਕ ਅਫਸਰ ਵੀ ਕੇ ਜੈਨ ਨੇ ਆਯੁਰਵੈਦ ਵਿਭਾਗ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਕੋਰੋਨਾ ਵਾਇਰਸ ਵਿਰੁੱਧ ਫਰੰਟਲਾਈਨ ਯੋਧਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਦੇ ਨਾਲ ਨਾਲ ਮਨੋਬਲ ਨੂੰ ਵੀ ਵਧਾਏਗਾ।ਇਸ ਮੌਕੇ ਕੁਰਾਲ਼ੀ ਦੇ ਸਾਰੇ ਪੱਤਰਕਾਰ ਮੌਜੂਦ ਸਨ।