ਮੰਡੀ ਵਿਚ ਸਬਜੀ ਖਰੀਦਣ ਆਏ ਸਾਰੇ ਲੋਕਾਂ ਵਿਚੋ ਤਿੰਨ ਵਿਅਕਤੀਆਂ ਦੇ ਮਾਸਕ ਨਾ ਪਾਉਣ ਤੇ ਕੀਤੇ ਚਲਾਣ

0

ਮੌਗਾ:ਸੰਕਰ ਯਾਦਵ,ਨਾ ਵਾਇਰਸ ਨੂੰ ਲੈਕੇ ਪੰਜਾਬ ਸਰਕਾਰ ਵੱਲੋ ਪੁਰੇ ਸੂਬੇ ਵਿਚ ਲਾਕਡਾਊਨ ਕਰਨ ਤੋ ਬਾਅਦ ਕਰਫਿਊ ਲਗਾਇਆ ਹੋਇਆ ਹੈ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਤੋ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਮੂੰਹ ਤੇ ਮਾਸਕ ਪਹਿਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਨਾਂ ਲੋਕਾਂ ਨੇ ਆਪਣੇ ਮੂੰਹ ਤੇ ਮਾਸਕ ਨਹੀ ਪਾਇਆ ਪੁਲਿਸ ਵੱਲੋਂ ਉਹਨਾਂ ਲੋਕਾਂ ਤੇ ਮੋਕੇ ਤੇ ਹੀ ਚਲਾਣ ਕੱਟ ਤੇ ਜੁਰਮਾਨਾ ਕੀਤਾ ਜਾ ਰਿਹਾਂ ਹੈ । ਪੰਜਾਬ ਸਰਕਾਰ ਦੇ ਆਦੇਸ਼ਾ ਦਾ ਪਾਲਣ ਕਰਦੇ ਹੋਏ ਡੀ.ਐਸ.ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅੱਜ ਸੋਮਵਾਰ ਦੀ ਸਵੇਰੇ 5 ਵਜੇ ਭਾਰੀ ਬਲ ਨਾਲ ਮੋਗਾ ਦੀ ਸਬਜੀ ਮੰਡੀ ਵਿਖੇ ਪੁਜੇ ਇਸ ਮੋਕੇ ਉਹਨਾਂ ਨਾਲ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਅਤੇ ਮਾਰਕੀਟ ਕਮੇਟੀ ਤੇ ਸੈਕਟਰੀ ਵਜੀਰ ਸਿੰਘ ਅਤੇ ਸੁਪਰਵਾਈਜਰ ਸੁਖਮੰਦਰ ਸਿੰਘ ਹਾਜ਼ਿਰ ਸਨ। ਇਸ ਮੋਕੇ ਪੁਲਿਸ ਵੱਲੋ ਸਾਰੀ ਸਬਜੀ ਮੰਡੀ ਦੀ ਚੈਕਿੰਗ ਕਰਨ ਤੇ ਪੁਲਿਸ ਨੇ ਸਾਰੀ ਮੰਡੀ ਵਿਚ ਤਿੰਨ ਵਿਅਕਤੀਆਂ ਨੂੰ ਬਿਨਾਂ ਮਾਸਕ ਤੋ ਕਾਬੂ ਕਰਕੇ ਉਹਨਾਂ ਦੇ ਚਲਾਨ ਕੀਤੇ ਗਏ , ਇਸ ਮੋਕੇ ਡੀ .ਐਸ.ਪੀ ਵੱਲੋਂ ਸਬਜੀ ਮੰਡੀ ਦੇ ਸਮੂਹ ਆੜਤੀਆਂ ਨੂੰ ਕਿਹਾਂ ਕਿ ਉਹ ਸਬਜੀ ਖਰੀਦਣ ਆਏ ਲੋਕਾਂ ਵਿਚ ਸੋਸ਼ਲਡਿਸਟੈਸਿੰਗ ਬਨਾਉਣ ਵਿਚ ਧਿਆਨ ਰੱਖਣ ਅਤੇ ਬਿਨਾਂ ਮਾਸਕ ਪਹਿਣੇ ਸਬਜੀ ਖਰੀਦਣ ਆਏ ਕਿਸੇ ਵੀ ਵਿਅਕਤੀ ਨੂੰ ਸਬਜੀ ਨਾ ਵੇਚਣ ਉਹਨਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਤੋ ਬਚਣ ਲਈ ਜਾਗਰੂਕ ਹੋਣਾ ਜਰੂਰੀ ਅਤੇ ਸਰਕਾਰ ਦੇ ਆਦੇਸ਼ਾ ਦੀ ਪਾਲਣਾ ਕਰੋ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰੋ।

About Author

Leave a Reply

Your email address will not be published. Required fields are marked *

You may have missed