ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਸਾਦੇ ਢੰਗ ਨਾਲ ਵਿਆਹ ਕੀਤਾ

ਲਾਇਨਜ਼ ਯੂਥ ਦਲ ਪ੍ਰਧਾਨ ਦੇ ਵੱਡੇ ਭਰਾ ਵਿਆਹ ਉਪਰੰਤ।
ਪੰਜਾਬ ਅਪ ਨਿਊਜ਼ ਬਿਓਰੋ : ਲਾਇਨਜ਼ ਯੂਥ ਦਲ ਦੇ ਪ੍ਰਦੇਸ਼ ਪ੍ਰਧਾਨ ਗੁੰਦੀਪ ਵਰਮਾ ਦੇ ਵੱਡੇ ਭਰਾ ਜਗਜੀਤ ਵਰਮਾ ਦਾ ਸ਼ੁਭ ਵਿਆਹ ਜੋਤੀ ਵਰਮਾ ਨਿਵਾਸੀ ਅਮਲੋਹ ਦੇ ਨਾਲ ਬਹੁਤ ਹੀ ਸਾਦੇ ਢੰਗ ਨਾਲ ਹੋਇਆ। ਇਸ ਵਿਆਹ ਵਿੱਚ ਕੇਵਲ ਵਿੱਚ 4 ਲੋਕ ਹੀ 2 ਗੱਡੀਆਂ ਵਿੱਚ ਸਵਾਰ ਹੋਕੇ ਬਰਾਤ ਲੈ ਕੇ ਗਏ ਅਤੇ ਦੂਜੇ ਪਾਸੇ ਤੋਂ ਕੁੜੀ ਦੇ ਪਰਵਾਰ ਵਲੋਂ ਵੀ ਇਸ ਵਿਆਹ ਵਿੱਚ ਸਿਰਫ਼ ਪੰਜ ਲੋਕਾਂ ਨੇ ਸ਼ਮੂਲੀਅਤ ਕੀਤੀ। ਤਾਲਾਬੰਦੀ ਦੇ ਦੌਰਾਨ ਹੋਏ ਇਸ ਵਿਆਹ ਨੂੰ ਬਿਲਕੁਲ ਸਧਾਰਣ ਤਰੀਕੇ ਨਾਲ ਕਰਨ ਦਾ ਕਾਰਨ ਲਾਇਨਜ਼ ਯੂਥ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਦੁਆਰਾ ਜਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਅਜਿਹਾ ਕੀਤਾ ਹੈ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਸਰਕਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਦੇ ਪਾਲਣ ਕਰਨ ਨਾਲ ਹੀ ਕੋਰੋਨਾ ਨਾਮਕ ਮਹਾਂਮਾਰੀ ਤੋਂ ਆਪਣੇ ਆਪ ਨੂੰ ਤੇ ਸਮਾਜ ਨੂੰ ਬਚਾਇਆ ਜਾ ਸਕਦਾ ਹੈ ਇਸ ਲਈ ਉਨ੍ਹਾਂ ਨੇ ਸਧਾਰਣ ਤਰੀਕੇ ਨਾਲ ਵਿਆਹ ਕਰਨ ਦਾ ਫੈਸਲਾ ਲਿਆ ਸੀ।ਫੋਟੋ