ਆਪਣੇ ਪੋਤੀਆਂ ਦੇ ਜਨਮ ਦਿਨ ਮੌਕੇ ਚਿਲਡਰਨ ਹੋਮ ਦੇ ਬੱਚਿਆਂ ਨਾਲ ਕੀਤੀ ਖੁਸ਼ੀ ਸਾਂਝੀ

ਪਿੰਡ ਦੁਸਾਰਨਾ ਵਿੱਖੇ ਸਥਿਤ ਚਿਲਡਰਨ ਹੋਮ ਵਿੱਖੇ ਆਪਣੀ ਪੋਤੀਆਂ ਦਾ ਜਨਮ ਦਿਨ ਮਨਾਇਆ।
ਜਨਮ ਦਿਨ ਦੀਆ ਮੁਬਾਰਕਾਂ

ਪੰਜਾਬ ਅਪ ਨਿਊਜ਼ ਬਿਓਰੋ : ਅੱਜ ਦੇ ਮਸ਼ੀਨੀਕਰਨ ਅਤੇ ਭੱਜ ਦੌੜ ਵਾਲੀ ਜਿੰਦਗੀ ਵਿੱਚ ਹਰ ਇਨਸਾਨ ਆਪਣੀ ਖੁਸ਼ੀ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾ ਨਾਲ ਸਾਂਝੀ ਕਰਦਾ ਹੈ ,ਪ੍ਰੰਤੂ ਜੇਕਰ ਅਸੀਂ ਆਪਣੀ ਖੁਸ਼ੀ ਉਨ੍ਹਾਂ ਇਨਸਾਨਾਂ ਨਾਲ ਸਾਂਝੀ ਕਰੀਏ ,ਜਿਹੜੇ ਦੂਜਿਆਂ ਤੇ ਆਧਾਰਿਤ ਹੁੰਦੇ ਹਨ ,ਤਾਂ ਇਹ ਖੁਸ਼ੀ ਕਈ ਗੁਣਾਂ ਵੱਧ ਜਾਂਦੀ ਹੈ ਅਤੇ ਮਨ ਇਕ ਵੱਖਰਾ ਸਕੂਨ ਪ੍ਰਦਾਨ ਕਰਦੀ ਹੈ। ਇਸੇ ਤਹਿਤ ਸ਼ਹਿਰ ਦੇ ਸਮਾਜ ਸੇਵੀ ਬਲਬੀਰ ਚੰਦ ਅੱਗਰਵਾਲ ਨੇ ਆਪਣੀ ਪੋਤੀਆਂ ਦਾ ਜਨਮ ਦਿਨ ਪਿੰਡ ਦੁਸਾਰਨਾ ਵਿੱਖੇ ਸਥਿਤ ਚਿਲਡਰਨ ਹੋਮ ਵਿੱਖੇ ਮਨਾਇਆ । ਇਸ ਮੌਕੇ ਉਨ੍ਹਾਂ ਦਸਿਆਂ ਕਿ ਉਨ੍ਹਾਂ ਨੇ ਆਪਣੀ ਪੋਤੀ ਪਾਇਲ ਅੱਗਰਵਾਲ ਅਤੇ ਈਸ਼ਾ ਅੱਗਰਵਾਲ ਦਾ ਜਨਮ ਦਿਨ ਚਿਲਡਰਨ ਹੋਮ ਵਿੱਖੇ ਮਨਾਉਂਦਿਆਂ ,ਉਨ੍ਹਾਂ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ । ਉਨ੍ਹਾਂ ਬੱਚਿਆਂ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਕੇ ਜਿੱਥੇ ਮਨ ਨੂੰ ਅਥਾਹ ਖੁਸ਼ੀ ਹੋਈ ਉੱਥੇ ਹੀ ਮਨ ਨੂੰ ਵੱਖਰਾ ਜਾ ਸਕੂਨ ਭੀ ਮਿਲਿਆ ।!ਉਨ੍ਹਾਂ ਕਿਹਾ ਕਿ ਸਾਨੂੰ ਅੱਜ ਮੁੰਡਿਆਂ ਅਤੇ ਕੁੜੀਆਂ ਵਿੱਚ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਅਤੇ ਕੁੜੀਆਂ ਹੀ ਪਰਿਵਾਰ ਅਤੇ ਵਿਹੜੇ ਦੀ ਰੌਣਕ ਹੁੰਦੀਆਂ ਹਨ ਅਤੇ ਉਹ ਪਰਿਵਾਰ ਵਧੇਰੇ ਖੁਸ਼ੀਆਂ ਭਰਪੂਰ ਹੁੰਦਾ ਹੈ ,ਜਿੱਥੇ ਧੀਆਂ ਹੋਵੇ । ਇਸ ਮੌਕੇ ਤੇ ਉਨ੍ਹਾਂ ਵਲੋਂ ਬੱਚਿਆਂ ਲਈ ਪੇਸਟਰੀ ,ਸਮੋਸਾ ,ਲੱਡੂ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਉਨ੍ਹਾਂ ਨੂੰ ਖਾਣ ਲਈ ਦਿਤੀਆਂ ਗਈਆਂ । ਇਸ ਮੌਕੇ ਤੇ ਚਿਲਡਰਨ ਹੋਮ ਦੇ ਮੁੱਖ ਪ੍ਰਬੰਧਕ ਸੰਤੋਖ ਸਿੰਘ ਜੀ ਵਲੋਂ ਬਲਬੀਰ ਚੰਦ ਅੱਗਰਵਾਲ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪ੍ਰਸੰਸ਼ਾ ਕੀਤੀ ਗਈ ਅਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਕਪਿਲ ਮੋਹਨ ਅੱਗਰਵਾਲ ,ਕੇਸ਼ਵ ਅੱਗਰਵਾਲ ,ਪਾਇਲ ਅੱਗਰਵਾਲ ,ਈਸ਼ਾ ਅੱਗਰਵਾਲ ਅਤੇ ਚਿਲਡਰਨ ਹੋਮ ਦੇ ਸਮੂਹ ਬੱਚੇ ਹਾਜ਼ਿਰ ਸਨ।