ਪੰਥਕ ਸਖਸ਼ੀਅਤਾਂ ਵੱਲੋਂ ਭਾਈ ਬਡਾਲੀ ਦਾ ਧਾਰਮਿਕ ਗੀਤ ਰੀਲੀਜ਼

ਪੰਥਕ ਸ਼ਖਸ਼ੀਅਤਾਂ ਗੀਤ ਰਿਲੀਜ਼ ਕਰਦੀਆਂ ਹੋਈਆਂ।
ਪੰਜਾਬ ਅਪ ਨਿਊਜ਼ ਬਿਓਰੋ : ਭਾਈ ਰੇਸ਼ਮ ਸਿੰਘ ਬਡਾਲੀ ਵੱਲੋਂ ਗਾਇਆ ਧਾਰਮਿਕ ਗੀਤ ਪੰਥਕ ਸਖਸੀਅਤਾਂ ਵੱਲੋਂ ਰੀਲੀਜ਼ ਕੀਤਾ ਗਿਆ। ਇਸ ਸਬੰਧੀ ਕੁਰਾਲੀ ਵਿਖੇ ਗੀਤ ਰੀਲੀਜ਼ ਕਰਦਿਆਂ ਦਮਦਮੀ ਟਕਸਾਲ ਦੇ ਪ੍ਰਚਾਰਕ ਭਾਈ ਬਲਜਿੰਦਰ ਸਿੰਘ ਪਰਵਾਨਾ, ਸਤਿਕਾਰ ਕਮੇਟੀ ਆਗੂ ਭਾਈ ਇਕਬਾਲ ਸਿੰਘ, ਗੁ: ਬਲਾਕ ਮਾਜਰੀ ਦੇ ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਹਰਮਨ, ਨਿਹੰਗ ਆਗੂ ਭਾਈ ਜਰਨੈਲ ਸਿੰਘ ਨੇ ਭਾਈ ਰੇਸ਼ਮ ਸਿੰਘ ਬਡਾਲੀ ਬਾਰੇ ਦੱਸਿਆ ਕਿ ਕਿਸਾਨੀ ਕਿੱਤੇ ਨਾਲ ਜੁੜੇ ਸਿੱਖ ਨੌਜਵਾਨ ਹਨ। ਜਿਨ੍ਹਾਂ ਦੇ ਲਿਖੇ ਗੀਤ ਪ੍ਰਸਿੱਧ ਢਾਡੀ ਜਥਿਆ ਵੱਲੋਂ ਗਾਏ ਜਾਂਦੇ ਹਨ। ਇਸੇ ਦੌਰਾਨ ਉਨ੍ਹਾਂ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਪੰਥਕ ਚ ਪਈਆਂ ਵੰਡੀਆਂ ਬਾਰੇ ਮੌਜੂਦਾ ਸਮੇਂ ਦੇ ਹਾਲਾਤਾਂ ਬਾਰੇ ‘ ਦੱਸੀਏ ਕੀ ਜਰਨੈਲ ਸਿੰਘਾਂ‘ ਗੀਤ ਰਾਹੀਂ ਬਾਖੂਬੀ ਨਾਲ ਵਰਨਣ ਕੀਤਾ ਹੈ। ਜਿਸ ਵਿੱਚ ਲੈਕਚਰ ਭਾਈ ਬਡਾਲੀ ਤੇ ਗੀਤ ਕੀਰਤਪੁਰ ਸਾਹਿਬ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਗਾਇਨ ਕੀਤਾ ਹੈ। ਇਸ ਗੀਤ ਨਾਲ ਪੰਥਕ ਹਿੱਤਾਂ ਨੂੰ ਵਰਤਣ ਵਾਲੇ ਆਗੂਆਂ ਬਾਰੇ ਨੌਜਵਾਨ ਪੀੜ੍ਹੀ ਸੁਚੇਤ ਹੋ ਕੇ ਗੁਰਮਤਿ ਸਿਧਾਤਾਂ ਦੀ ਪਹਿਰੇਦਾਰੀ ਦੀ ਜਿਮੇਂਵਾਰੀ ਵੀ ਸਮਝੇਗੀ। ਇਨ੍ਹਾਂ ਭਾਈ ਰੇਸ਼ਮ ਸਿੰਘ ਦੇ ਉਦਮ ਦੀ ਸ਼ਲਾਘਾਂ ਕਰਦਿਆਂ ਹੋਰਨਾਂ ਗੀਤਕਾਰਾਂ ਤੇ ਗਾਇਕਾਂ ਨੂੰ ਵੀ ਸੇਧ ਭਰਪੂਰ ਰਚਨਾ ਹੀ ਲਿਖਣ ਤੇ ਗਾਉਣ ਦੀ ਅਪੀਲ ਕੀਤੀ।
ਜਨਮ ਦਿਨ ਦੀਆ ਮੁਬਾਰਕਾਂ
