ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਐਸ ਡੀ ਐਮ ਖਰੜ ਹਿਮਾਂਸ਼ੂ ਜੈਨ ਨੇ ਪ੍ਰੇਰਿਤ ਕੀਤਾ

ਖੇਤੀਬਾੜੀ ਅਫ਼ਸਰ ਮੱਕੀ ਦੀ ਸਿੱਧੀ ਬਿਜਾਈ ਲਈ ਟਰਾਇਲ ਦਿੰਦੇ ਹੋਏ।
ਪੰਜਾਬ ਅਪ ਨਿਊਜ਼ ਬਿਓਰੋ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ ਏ ਐਸ ਨਗਰ ਬਲਾਕ ਮਾਜਰੀ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਬਿਜਾਈ ਮੇਜ ਪਲਾਂਟਰ ਨਾਲ ਕਰਨ ਦਾ ਟਰਾਇਲ ਸ੍ਰੀ ਹਿਮਾਸ਼ੂ ਜੈਨ ਆਈ ਏ ਐਸ ਡੀ ਐਮ ਖਰੜ ਜੀ ਦੀ ਅਗਵਾਈ ਹੇਠ ਪਿੰਡ ਮਾਜਰੀ ਵਿਖੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕੀਤਾ ਗਿਆ। ਇਸ ਮੌਕੇ ਸ੍ਰੀ ਹਿਮਾਸ਼ੂ ਜੈਨ ਆਈ ਏ ਐਸ ਜੀ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਹਾ ਕਿ ਕਰੋਨਾ ਬਿਮਾਰੀ ਦੇ ਚਲਦਿਆਂ ਝੋਨੇ ਲਗਾਉਣ ਵਾਲੀ ਲੇਬਰ ਦੀ ਘਾਟ ਹੈ ਇਸ ਲਈ ਵੱਧ ਤੋਂ ਵੱਧ ਕਿਸਾਨ ਇਸ ਤਕਨੀਕ ਨਾਲ ਬਿਜਾਈ ਕਰਨ । ਇਸ ਤਰ੍ਹਾਂ ਬਿਜਾਈ ਕਰਨ ਨਾਲ ਜਿਥੇ ਲੇਬਰ ਦੀ ਸਮੱਸਿਆ ਦਾ ਹੱਲ ਹੋਵੇਗਾ ਉਥੇ ਪਾਣੀ ਦੀ ਬੱਚਤ ਵੀ ਹੋਵੇਗੀ । ਕਿਸਾਨ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਨ। ਇਸ ਮੌਕੇ ਡਾ ਰਣਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਹਾਜਰ ਕਿਸਾਨਾਂ ਨੂੰ ਦੱਸਿਆ ਕਿ ਪਿਛਲੇ ਸਾਲ ਇਸ ਤਕਨੀਕ ਨਾਲ ਸਿਰਫ 300 ਏਕੜ ਰਕਬੇ ਵਿੱਚ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਸੀ ਪਰ ਹੁਣ ਇਸ ਸਾਲ 4000 ਹੈਕਟੇਅਰ ਰਕਬੇ ਵਿੱਚ ਬਿਜਾਈ ਕਰਨ ਦਾ ਟੀਚਾ ਰੱਖਿਆ ਹੈ । ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਿਸਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਅਤੇ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤਾ ਗਿਆ ਹੈ ਤਾਂ ਜੋ ਕਿਸਾਨ ਇਸ ਤਕਨੀਕ ਨਾਲ ਬਿਜਾਈ ਕਰਨ। ਇਸ ਮੌਕੇ ਡਾ ਤਰਲੋਚਨ ਸਿੰਘ ਬਾਗਬਾਨੀ ਵਿਕਾਸ, ਕੁਲਦੀਪ ਸਿੰਘ ਏ ਐਸ ਆਈ , ਗੁਰਪ੍ਰੀਤ ਸਿੰਘ ਬੀ ਟੀ ਐਮ, ਸਵਿੰਦਰ ਕੁਮਾਰ ਏ ਟੀ ਐਮ ਅਤੇ ਕਿਸਾਨ ਸਤੀਸ਼ ਕੁਮਾਰ, ਸਾਇਲ ਰਾਠੌਰ,ਸਰਪੰਚ ਰਾਣਾ ਜਗਦੀਸ਼ ਸਿੰਘ ਦਰਸ਼ਨ ਸਿੰਘ, ਭੁਪਿੰਦਰ ਸਿੰਘ, ਪਰਦੀਪ ਸਿੰਘ, ਮਾਨ ਸਿੰਘ ਬੜੌਦੀ ਆਦਿ ਹਾਜ਼ਰ ਸਨ।