ਤਿਊੜ ‘ਚ ਨਿਊ ਦਸਮੇਸ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਮਾਸਕ ਵੰਡੇ

ਕਲੱਬ ਮੈਬਰ ਮਾਸਕ ਵੰਡਦੇ ਹੋਏ ।
ਪੰਜਾਬ ਅਪ ਨਿਊਜ਼ ਬਿਓਰੋ: ਪਿੰਡ ਤਿਊੜ ਵਿਖੇ ਨਹਿਰੂ ਯੂਵਾ ਕੇਂਦਰ ਮੋਹਾਲੀ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਕਰੋਨਾ ਮਹਾਮਾਰੀ ਸਬੰਧੀ ਪਿੰਡ ਦੇ ਵਸਨੀਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਵਲੰਟੀਅਰ ਜਸਕਰਨ ਸਿੰਘ ਵਲੋਂ ਨਿਊ ਦਸਮੇਸ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਪਿਡ ਦੇ ਬਾਜਾਰ ਅਤੇ ਬੈਕਾਂ ਵਿਚ ਆਉਣ ਵਾਲੇ ਲੋਕਾਂ 700 ਮਾਸਕ ਵੰਡੇ ਅਤੇ ਲੋਕਾਂ ਨੂੰ ਮਾਸਕ ਵੰਡਣ ਦੇ ਨਾਲ ਨਾਲ ਸੋਸਲ ਦੂਰੀ ਬਣਾਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ ਪੰਜਾਬ ਸਰਕਾਰ ਵਲੋਂ ਕਰੋਨਾਂ ਮਹਾਮਾਰੀ ਖਿਲਾਫ ਚਲਾਈ ਜਾ ਰਹੀ ਮੁਹਿੰਮ ਮਿਸਨ ਫਤਿਹੇ ਨੂੰ ਕਾਮਯਾਬ ਕਰਨ ਲਈ ਕਲੱਬ ਦੇ ਕਲੱਬ ਪ੍ਰਧਾਨ ਗੁਰਦੀਪ ਸਿੰਘ ਤੇ ਮੈਂਬਰਾਂ ਰੁਪਿੰਦਰ ਸਿੰਘ, ਜਸਨਪ੍ਰੀਤ ਸਿੰਘ , ਹਰਮਨਪ੍ਰੀਤ ਸਿੰਘ ਆਦਿ ਨੇ ਗ੍ਰਾਮੀਣ ਬੈਂਕ ਵਿਚ ਵੀ ਲੋਕਾਂ ਨੂੰ ਮਾਸਕ ਵੰਡੇ ਗਏ ।