ਕੁਵੈਤ ਵਿਚ ਵੀ ਕਰਫਿਊ ਦੌਰਾਨ ਜਰੂਰਤਮੰਦਾਂ ਨੂੰ ਪੰਜਾਬੀਆਂ ਵਲੋਂ ਦਿੱਤਾ ਜਾ ਰਿਹਾ ਹੈ ਜਰੂਰੀ ਰਾਸ਼ਨ

ਪੰਜਾਬ ਅਪ ਨਿਊਜ਼ ਬਿਓਰੋ :ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦਾ ਜਿਥੇ ਪੂਰੇ ਸੰਸਾਰ ਵਿਚ ਪ੍ਰਭਾਵ ਪਿਆ ਉਥੇ ਹੀ ਕੁਵੈਤ ਵਿਚ ਵੀ ਇਸਦਾ ਪ੍ਰਕੋਪ ਵੇਖਣ ਨੂੰ ਮਿਲਿਆ। ਖਾੜ੍ਹੀ ਦੇ ਦੇਸ਼ ਕੁਵੈਤ ਵਿਚ ਪਿਛਲੇ 2 ਮਹੀਨੇ ਤੋਂ ਕਰਫਿਊ ਕਰਕੇ ਕੰਪਨੀਆਂ ਦੇ ਕੰਮ ਕਾਜ ਵੀ ਬੰਦ ਪਏ ਹਨ ਜਿਸਦਾ ਅਸਰ ਸਿੱਧਾ ਉਥੇ ਵਸਦੇ ਪਰਵਾਸੀ ਭਾਰਤੀਆਂ ਤੇ ਪੈ ਰਿਹਾ ਹੈ ਕਿਉਕਿ ਕੰਮ ਨਾ ਹੋਣ ਕਾਰਨ ਕੰਪਨੀ ਆਪਣੀ ਲੇਬਰ ਨੂੰ ਤਾਨਖਵਾਹ ਵੀ ਨਹੀਂ ਦੇ ਰਹੀ ਜਿਸ ਕਾਰਨ 1 ਸਮੇਂ ਦੀ ਰੋਟੀ ਖਾਣਾ ਵੀ ਓਹਨਾ ਲਈ ਔਖਾ ਹੋਇਆ ਹੈ
ਪਰੰਤੂ ਵਿਸ਼ਵ ਭਰ ਵਿੱਚ ਜਿੱਥੇ ਵੀ ਕੀਤੇ ਮੁਸ਼ਕਿਲਾਂ ਆਉਂਦੀਆਂ ਹਨ ਉਥੇ ਪੰਜਾਬੀ ਸਹਾਇਤਾ ਲਈ ਖੜ੍ਹੇ ਹੁੰਦੇ ਹਨ ਇਸੇ ਤਰਾਂ ਕੁਵੈਤ ਵਿਚ ਵੀ ਨਾਮੀ ਕੰਪਨੀ ਪੰਜਾਬ ਸਟੀਲ ਫੈਕਟਰੀ ਨਿਰਮਾਤਾ ਸੁਰਜੀਤ ਕੁਮਾਰ , ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਵੈਤ ਅਤੇ ਨਾਨਕ ਨਾਮਲੇਵਾ ਸੰਗਤਾਂ ਨੇ ਮਿਲ ਕੇ ਇਹ ਉਪਰਾਲਾ ਸ਼ੁਰੂ ਕੀਤਾ ਜਿਸ ਵਿਚ ਜ਼ਰੂਰਤਮੰਦ ਲੋਕਾਂ ਨੂੰ (ਆਟਾ ,ਚੋਲ , ਦਾਲਾਂ ,ਰਿਫਾਇੰਡ ਤੇਲ , ਮਸਾਲੇ ,ਖੰਡ ਆਦਿਕ ) ਰਾਸ਼ਨ ਵੰਡਣਾ ਸ਼ੁਰੂ ਕੀਤਾ ਹੈ।
ਸੂਤਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਮਸਾਲੇ ਅਤੇ ਪੰਜਾਬ ਸਟੀਲ ਫੈਕਟਰੀ ਦੇ ਨਿਰਮਾਤਾ ਸੁਰਜੀਤ ਕੁਮਾਰ ਨੇ ਕਿਹਾ ਕਿ ਅਸੀਂ ਇਹ ਸੇਵਾ ਇਸੇ ਤਰਾਂ ਆਉਣ ਵਾਲੇ ਸਮੇ ਵਿਚ ਵੀ ਜਾਰੀ ਰਖਾਂਗੇ ,ਓਹਨਾ ਇਹ ਵੀ ਕਿਹਾ ਸਾਡੀ ਇਸ ਮੁਹਿੰਮ ਵਿਚ ਆਉਣ ਵਾਲੇ ਸਮੇ ਵਿਚ ਕਈ ਹੋਰ ਸੰਸਥਾਵਾਂ ਵੀ ਸ਼ਾਮਿਲ ਹੋ ਸਕਦੀਆਂ ਹਨ ਜਿਸਦੀ ਪੁਸ਼ਟੀ ਰਾਸ਼ਨ ਵੰਡ ਦੇ ਤੀਜੇ ਪੜ੍ਹਾਵ ਵਿਚ ਕੀਤੀ ਜਾਵੇਗੀ।