ਯੂਥ ਆਫ ਪੰਜਾਬ ਵਲੋਂ ਲੜੀਵਾਰ ਖੂਨਦਾਨ ਕੈਪਾਂ ਦਾ ਐਲਾਨ

0

ਵਿਚਾਰ ਵਟਾਂਦਰਾ ਕਰਦੇ ਹੋਏ ਯੂਥ ਆਫ਼ ਪੰਜਾਬ ਦੇ ਮੈਂਬਰ।

ਪੰਜਾਬ ਅਪ ਨਿਊਜ਼ ਬਿਓਰੋ : : ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਵਲੋਂ ਕਰੋਨਾ ਵਾਇਰਸ ਵਰਗੀ ਬਿਮਾਰੀ ਕਾਰਨ ਹਸਪਤਾਲਾਂ ਵਿੱਚ ਆ ਰਹੀ ਖੂਨ ਦੀ ਕਮੀ ਨੂੰ ਮੁੱਖ ਰੱਖਦੇ ਹੋਏ ਮੋਹਾਲੀ ਸਮੇਤ ਕਈ ਸ਼ਹਿਰਾਂ ਵਿੱਚ ਲੜੀਵਾਰ ਖੂਨਦਾਨ ਕੈੰਪ ਲਗਾਉਣ ਦਾ ਐਲਾਨ ਕੀਤਾ ਗਿਆ। ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਅੱਜ ਦੀ ਬੁਲਾਈ ਗਈ ਇਸ ਮੀਟਿੰਗ ਦਾ ਮੁੱਖ ਏਜੰਡਾ ਖੂਨਦਾਨ ਕੈੰਪਾਂ ਪ੍ਰਤੀ ਸਲਾਹ ਮਸ਼ਵਰਾ ਕਰਨਾ ਹੀ ਸੀ। ਉਨ੍ਹਾਂ ਕਿਹਾ ਕਿ ਅੱਜ ਯੂਥ ਆਫ ਪੰਜਾਬ ਦੇ ਸਾਰੇ ਅਹੁਦੇਦਾਰਾਂ ਵਲੋਂ ਫੈਸਲਾ ਕੀਤਾ ਗਿਆ ਕਿ ਆਉਂਦੇ ਦਿਨਾਂ ਵਿੱਚ ਤਿੰਨ ਖੂਨਦਾਨ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 8 ਜੂਨ ਦਿਨ ਸੋਮਵਾਰ ਨੂੰ ਕੁਰਾਲੀ, 22 ਜੂਨ ਦਿਨ ਸੋਮਵਾਰ ਨੂੰ ਮਾਜਰੀ ਅਤੇ 29 ਜੂਨ ਦਿਨ ਸੋਮਵਾਰ ਨੂੰ ਮਟੌਰ ਮੋਹਾਲੀ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਾਰੇ ਖੂਨਦਾਨ ਕੈਂਪ ਪੀ.ਜੀ.ਆਈ ਦੇ ਸੀਨੀਅਰ ਡਾਕਟਰ ਸਚਦੇਵਾ ਅਤੇ ਸੀਨੀਅਰ ਡਾਕਟਰ ਸ਼ਰਮਾਂ ਦੀ ਟੀਮ ਦੇ ਦੇਖਰੇਖ ਹੇਠ ਲਗਾਏ ਜਾਣਗੇ ਜੋ ਕਿ ਪੀ.ਜੀ.ਆਈ ਬਲੱਡ ਬੈਂਕ ਦੇ ਹੈੱਡ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਰਹੇ ਨੇ। ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਜੇਕਰ ਇਨ੍ਹਾਂ ਖੂਨਦਾਨ ਕੈੰਪਾਂ ਵਿੱਚ ਦਾਨ ਕੀਤੇ ਖੂਨ ਕਾਰਨ ਕਿਸੇ ਇੱਕ ਇਨਸਾਨ ਦੀ ਜਾਨ ਵੀ ਬਚਾਈ ਜਾ ਸਕੇ ਤਾਂ ਯੂਥ ਆਫ ਪੰਜਾਬ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋੰ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਹੀ ਅਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਖੂਨਦਾਨ ਕੈੰਪਾਂ ਤੋਂ ਬਾਅਦ ਵੀ ਖੂਨਦਾਨ ਦੀ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਯੂਥ ਆਫ ਪੰਜਾਬ ਭਵਿੱਖ ਵਿੱਚ ਵੀ ਅਜਿਹੇ ਕਾਰਜ ਕਰਦਾ ਰਹੇਗਾ। ਇਸ ਮੌਕੇ ਮੀਟਿੰਗ ਵਿੱਚ ਯੂਥ ਆਫ ਪੰਜਾਬ ਵਲੋਂ ਹੋਰ ਕਈ ਜਰੂਰੀ ਸਮਾਜਿਕ ਮਸਲਿਆਂ ਉੱਪਰ ਚਰਚਾ ਕੀਤੀ ਗਈ। ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਪ੍ਰਧਾਨ ਰਮਾਂਕਾਤ ਕਾਲੀਆ, ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਮੀਤ ਪ੍ਰਧਾਨ ਬੱਬੂ ਮੋਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਪ੍ਰੈਸ ਸਕੱਤਰ ਕਾਕਾ ਰਣਜੀਤ, ਜਰਨਲ ਸਕੱਤਰ ਲੱਕੀ ਕਲਸੀ, ਸਕੱਤਰ ਅਮ੍ਰਿਤ ਜੌਲੀ, ਮਨੀਸ਼ ਮਾਜਰੀ, ਵਿਨੀਤ ਕਾਲੀਆ, ਨਰਿੰਦਰ ਵਤਸ, ਸਤਨਾਮ ਧੀਮਾਨ,ਜਗਦੇਵ ਸਿੰਘ ਜੱਗੂ ਆਦਿ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed