ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀ ਮੀਟਿੰਗ ਹੋਈ

ਮੀਟਿੰਗ ਵਿੱਚ ਇਕੱਤਰ ਹੋਏ ਸੰਗੀਤ ਨਾਲ ਜੁੜੇ ਕਲਾਕਾਰ।
ਪੰਜਾਬ ਅਪ ਨਿਊਜ਼ ਬਿਓਰੋ : : ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ ਦੇ ਪ੍ਰਧਾਨ ਸ੍ਰੀ ਹਾਕਮ ਬਖਤੜੀਵਾਲਾ ਵੱਲੋਂ ਨਿਯੁਕਤ ਕੀਤੇ ਕੁਰਾਲੀ, ਮਾਜਰੀ ਅਤੇ ਮੋਰਿੰਡਾ ਇਕਾਈ ਦੇ ਪ੍ਰਧਾਨ ਅਮਰਜੀਤ ਧੀਮਾਨ ਦੀ ਅਗਵਾਈ ਹੇਠ ਕੁਰਾਲੀ ਵਿਖੇ ਇੱਕ ਮੀਟਿੰਗ ਰੱਖੀ ਗਈ। ਇਲਾਕੇ ਦੇ ਸਾਰੇ ਕਲਾਕਾਰਾਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਵਿੱਚ ਪ੍ਰਧਾਨ ਅਮਰਜੀਤ ਧੀਮਾਨ ਨੇ ਕਿਹਾ ਕਿ ਸਰਕਾਰ ਨੇ ਜਿਥੇ ਧਾਰਮਿਕ ਅਸਥਾਨ, ਮਾਰਕੀਟ,ਸਾਪਿੰਗ ਮਾਲ ਅਤੇ ਹੋਰ ਬਹੁਤ ਕੁਝ ਖੋਲ ਦਿੱਤਾ ਹੈ , ਇਸ ਤਰ੍ਹਾਂ ਗੀਤ ਸੰਗੀਤ ਦੇ ਖੇਤਰ ਨੂੰ ਵੀ ਕੋਈ ਰਾਹਤ ਦਿੱਤੀ ਜਾਵੇ ਤਾਂ ਜੋ ਸੰਗੀਤ ਨਾਲ ਜੁੜਿਆ ਹਰ ਵਿਅਕਤੀ ਆਪਣੇ ਪਰਿਵਾਰ ਨੂੰ ਰੋਜੀ ਰੋਟੀ ਦੇ ਸਕੇ। ਇਸ ਮੌਕੇ ਰਾਜੇਸ਼ ਧੀਮਾਨ, ਇੰਦਰਜੀਤ ਗੋਰਖਾ,ਰਾਹੀ ਮਾਣਕਪੁਰ, ਅਵਤਾਰ ਪਪਰਾਲੀ, ਸੰਨੀ ਊਨੇ ਵਾਲਾ, ਸ਼ੇਖਰ ਕੁਰਾਲੀ, ਸੁਧੀਰ ਬਿੱਟੂ, ਵਰਿੰਦਰ ਵਿੱਕੀ,ਮਾਣਕ ਰਾਣਾ,ਅਵੀ ਔਜਲਾ, ਸੁੱਖੀ ਸਿੰਘ, ਪ੍ਰੀਤ ਸਾਊਂਡ ਪਰਮਜੀਤ ਸਿੰਘ, ਸ਼ਿਵਾਨੀ ਸਾਊਂਡ ਟੀਟੂ, ਗੁਰਦੀਪ ਮਹਿਤੋਂ, ਵਿੱਕੀ ਸੁਜਾਨਪੁਰੀਆ,ਅਮਨ ਕਾਲੀ, ਦਿਲਬਾਗ ਮਹਿਰਮ, ਪ੍ਰਿੰਸ ਮਾਨ, ਸੂਰਜ ਵਰਮਾ ਆਦਿ ਸ਼ਾਮਲ ਸਨ। ਅਖੀਰ ਵਿੱਚ ਅਮਰਜੀਤ ਧੀਮਾਨ ਨੇ ਪਹੁੰਚੇ ਕਲਾਕਾਰਾਂ ਦਾ ਧੰਨਵਾਦ ਕੀਤਾ।