ਰਾਣਾ ਗਿੱਲ ਵੱਲੋਂ ਚਨਾਲੋਂ ਨੂੰ ਸੈਨੀਟਾਇਜ ਕੀਤਾ ਗਿਆ

ਪਿੰਡ ਚਨਾਲੋਂ ਵਿਖੇ ਛਿੜਕਾਅ ਕਰਦੇ ਹੋਏ।
ਪੰਜਾਬ ਅਪ ਨਿਊਜ਼ ਬਿਓਰੋ : : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸੈਨੀਟਾਇਜ ਮਸ਼ੀਨ ਦੁਆਰਾ ਹਲਕਾ ਖਰੜ ਅੰਦਰ ਸੈਨੀਟਾਈਜਰ ਦਾ ਛਿੜਕਾਅ ਸ਼ੁਰੂ ਕੀਤਾ ਗਿਆ ਹੈ । ਇਸੇ ਲੜੀ ਤਹਿਤ ਅੱਜ ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਤੇ ਨੇੜਲੇ ਪਿੰਡ ਨਿਹੋਲਕਾ ਵਿੱਚ ਛਿੜਕਾਅ ਕੀਤਾ ਗਿਆ। ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਉਨ੍ਹਾਂ ਦੇ ਭਤੀਜੇ ਮਨਜੋਤ ਸਿੰਘ ਗਿੱਲ ,ਨਗਰ ਕੌਂਸਲ ਦੇ ਸਾਬਕਾ ਵਾਇਸ ਪ੍ਰਧਾਨ ਦਵਿੰਦਰ ਸਿੰਘ ਠਾਕੁਰ ਅਤੇ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਚਨਾਲੋਂ ਨੂੰ ਸੈਨੀਟਾਇਜ ਕੀਤਾ ਗਿਆ।ਇਸ ਮੁਹਿੰਮ ਵਿੱਚ ਸਮੂਹ ਵਾਰਡਾਂ ਦੇ ਨਿਵਾਸੀਆਂ ਵਲੋਂ ਬਹੁਤ ਸਹਿਯੋਗ ਮਿਲਿਆਂ ਅਤੇ ਵਾਰਡ ਨਿਵਾਸੀਆਂ ਨੇ ਰਣਜੀਤ ਸਿੰਘ ਗਿੱਲ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੌਏ ਆਖਿਆ ਕਿ ਗਿੱਲ ਵੱਲੋਂ ਲੋਕ ਹਿਤ ਵਿੱਚ ਚਲ ਰਹੇ ਕੰਮ ਬਹੁਤ ਹੀ ਸਰਾਹੁਣਯੋਗ ਹਨ।ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਰਣਜੀਤ ਸਿੰਘ ਗਿੱਲ ਦੇ ਸ਼ੁਕਰਗੁਜਾਰ ਹਾਂ ਕਿ ਉਨ੍ਹਾਂ ਨੇ ਸਾਡੇ ਸ਼ਹਿਰ ਵਿੱਚ ਸੈਨੀਟਾਇਜ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਅਤੇ ਲੋਕ ਭਲਾਈ ਦੇ ਕਾਰਜ ਕਰ ਰਹੇ ਹਨ ਅਤੇ ਅੱਗੇ ਵੀ ਇਹ ਲੋਕ ਸੇਵਾ ਦੇ ਕਾਰਜ ਇਸੇ ਤਰ੍ਹਾਂ ਜਾਰੀ ਰੱਖਣਗੇ।