12 ਸਾਲਾਂ ਤੋਂ ਵਿਛੜੇ ਨੌਜਵਾਨ ਦਾ ਪਰਿਵਾਰ ਨਾਲ ਹੋਇਆ ਮਿਲਾਪ

ਕੁਰਾਲੀ : 12 ਸਾਲ ਪਹਿਲਾਂ ਆਪਣਿਆਂ ਤੋਂ ਵਿਛੜੇ ਨੌਜਵਾਨ ਨੂੰ ‘ਪ੍ਰਭ ਆਸਰਾ’ ਸੰਸਥਾ ਦੇ ਪ੍ਰਬੰਧਕਾਂ ਵੱਲੋਂ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਆਪਣੇ ਪਰਿਵਾਰ ਨਾਲ ਮਿਲਾਇਆ ਗਿਆ I ਇਸ ਸਬੰਧੀ ਗੱਲ ਬਾਤ ਕਰਦਿਆਂ ਸੰਸਥਾ ਦੇ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦਸਿਆ ਕਿ 5 ਮਹੀਨੇ ਪਹਿਲਾ ਰਮੇਸ਼ ਕੁਮਾਰ (30) ਨੂੰ ਸਮਾਜਦਰਦੀ ਸੱਜਣਾ ਨੇ ਪੁਲਿਸ ਦੀ ਮੱਦਦ ਨਾਲ ਫਤਹਿਗੜ੍ਹ ਸਾਹਿਬ ਦੇ ਪਿੰਡ ਖਾਰੋੜੀ ਵਿੱਚੋ ਲਾਵਾਰਿਸ ਹਾਲਤ ਵਿਚ ਰੁੱਲ ਰਹੇ ਨੂੰ ਚੱਕ ਕੇ ਪ੍ਰਭ ਆਸਰਾ ਕੁਰਾਲੀ ਵਿਖੇ ਦਾਖਿਲ ਕਰਵਾਇਆ ਸੀ I ਦਾਖਲੇ ਸਮੇ ਇਸਦੀ ਹਾਲਤ ਕਾਫੀ ਖ਼ਰਾਬ ਸੀ ਤੇ ਇਹ ਆਪਣੇ ਨਾਮ ਤੋਂ ਇਲਾਵਾ ਹੋਰ ਕੁਝ ਦੱਸਣ ਵਿਚ ਅਸਮਰਥ ਸੀ I ਪ੍ਰਮਾਤਮਾ ਦੀ ਕਿਰਪਾ ਸਦਕਾ ਤੇ ਪ੍ਰਭ ਆਸਰਾ ਵਿਚ ਮਿਲੇ ਇਲਾਜ ਤੇ ਪਿਆਰ ਨਾਲ ਰਮੇਸ਼ ਦੀ ਮਾਨਸਿਕ ਹਾਲਤ ਵਿਚ ਬਹੁਤ ਜਲਦੀ ਸੁਧਾਰ ਆਇਆ ਤੇ ਉਸਨੇ ਆਪਣਾ ਪਤਾ ਦੱਸਿਆ I ਪ੍ਰਬੰਧਕਾਂ ਵੱਲੋ ਉਸ ਦੇ ਦੱਸੇ ਪਤੇ ਤੇ ਮਿਸ਼ਨ ਮਿਲਾਪ’ ਮੁਹਿੰਮ ਤਹਿਤ ਸੰਪਰਕ ਕਰਨ ਤੇ ਉਸਨੂੰ ਲੈਣ ਉਸਦੀ ਮਾਂ, ਭਾਈ ਤੇ ਮਾਮਾ ਸੰਸਥਾ ਪਹੁੰਚੇ I ਵਾਰਿਸਾ ਨਾਲ ਗੱਲ ਬਾਤ ਕਰਨ ਤੇ ਪਤਾ ਲਗਿਆ ਕਿ ਰਮੇਸ਼ 12 ਸਾਲ ਪਹਿਲਾ ਅਚਾਨਕ ਘਰੋਂ ਨਿਕਲ ਗਿਆ ਸੀ ਤੇ ਮੁੜ ਵਾਪਿਸ ਨਾ ਆਇਆ I ਜਿਸਦੀ ਬਹੁਤ ਜਗਾ ਭਾਲ ਕੀਤੀ ਤੇ ਬਹੁਤ ਬਾਬਿਆਂ ਦੇ ਡੇਰੇ ਤੇ ਜੋਤਿਸ਼ਾ ਕੋਲ ਗਏ, ਪਰ ਰਮੇਸ਼ ਦਾ ਕੁਝ ਪਤਾ ਨਾ ਲਗਿਆ I ਰਮੇਸ਼ ਦੇ ਪਿਤਾ ਇਸਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਇਸਦੇ ਵਿਛੋੜੇ ਦੀ ਪੀੜਾ ਵਿਚ 2 ਸਾਲ ਪਹਿਲਾ ਸੰਸਾਰ ਤੋਂ ਚਲੇ ਗਏ I ਵਾਰਿਸਾ ਨੇ ਰਮੇਸ਼ ਦੇ ਮਿਲਣ ਦੀ ਖੁਸ਼ੀ ਪ੍ਰਗਟਾਈ ਤੇ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ I ਪ੍ਰਬੰਧਕਾਂ ਵੱਲੋ ਕਾਗਜ਼ੀ ਕਾਰਵਾਈ ਕਰਨ ਉਪਰੰਤ ਰਮੇਸ਼ ਨੂੰ ਵਾਰਸ ਦੇ ਸਪੁਰਦ ਕਰ ਦਿੱਤਾ ਗਿਆ