ਕੈਬਨਿਟ ਮੰਤਰੀ ਸਰਕਾਰੀਆ ਨੇ ਹਰਸ਼ਾ ਛੀਨਾ ਹਾਰਟੀਕਲਚਰਲ ਸਰਵਿਸਜ ਸੋਸਾਇਟੀ ਦਾ ਕੀਤਾ ਉਦਘਾਟਨ

0

ਰਾਜਾਸਾਂਸੀ 12 ਜੂਨ:(ਜਗਤਾਰ ਮਾਹਲਾ) ਸੁਖਬਿੰਦਰ ਸਿੰਘ ਸਰਕਾਰੀਆ ਕੈਬਨਿਟ ਮੰਤਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਜਲ ਸਰੋਤ, ਖਣਨ ਅਤੇ ਭੂ-ਵਿਗਿਆਨ ਵਿਭਾਗ ਪੰਜਾਬ ਨੇ ”ਸ਼ਿਆਮਾ ਪ੍ਰਸਾਦ ਮੁਖਰਜੀ ਰੁਅਰਬਨ ਮਿਸ਼ਨ” ਤਹਿਤ ਲਗਭਗ 1 ਕਰੋੜ 84 ਲੱਖ ਦੀ ਲਾਗਤ ਨਾਲ ਢਾਈ ਕਨਾਲ ਜਮੀਨ ਉੱਪਰ ਨਵੇਂ ਬਣੇ ਬਲਾਕ ਖੇਤੀਬਾੜੀ ਦਫਤਰ-ਕਮ-ਕਿਸਾਨ ਸਿਖਲਾਈ ਕੇਂਦਰ ਹਰਸ਼ੇ ਛੀਨਾਂ ਅਤੇ ਦੀ ਹਰਸ਼ਾਛੀਨਾਂ ਹਾਰਟੀਕਲਚਰਲ ਸਰਵਿਸਜ ਸੋਸਾਇਟੀ ਦਾ ਉਦਘਾਟਨ ਕੀਤਾ।

ਇਸ ਮੌਕੇ ਸ੍ਰ ਸਰਕਾਰੀਆ ਨੇ ਕਿਹਾ ਕਿ ਇਨਾਂ ਸੈਂਟਰਾਂ ਰਾਂਹੀ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਪੌਦਾ ਮਾਹਰਾਂ ਦੁਆਰਾ ਕਿਸਾਨਾਂ ਨੂੰ ਖੇਤੀ ਅਤੇ ਬਾਗਬਾਨੀ ਨਾਲ ਸਬੰਧਿਤ ਤਕਨੀਕੀ ਜਾਣਕਾਰੀ ਮੁੱਹਈਆ ਕਰਵਾਈ ਜਾਵੇਗੀ। ਕਾਸਾਨਾਂ ਨੂੰ ਪ੍ਰਜੈਕਟਰ ਦੀ ਮਦਦ ਨਾਲ ਸਿਖਲਾਈ ਦੇਣ ਵਾਸਤੇ ਕਿਸਾਨ ਸਿਖਲਾਈ ਕੇਂਦਰ ਵੀ ਉਸਾਰਿਆ ਗਿਆ ਹੈ ਜਿਸ ਵਿੱਚ ਕਿਸਾਨਾਂ ਨੂੰ ਫਸਲਾਂ ਅਤੇ ਬਾਗਾਂ ਦੀ ਉਤਮ ਪੈਦਾਵਾਰ ਲਈ ਨਵੀਨਤਮ ਖੇਤੀ ਤਕਨੀਕਾਂ, ਖਾਦਾਂ, ਸਿੰਚਾਈ, ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ, ਮਸ਼ੀਨਰੀ ਦੀ ਵਰਤੋਂ ਆਦਿ ਲਈ ਵੀਡਿਉ ਕਲਿੱਪਾਂ ਅਤੇ ਫੋਟੋਆਂ ਰਾਂਹੀ ਜਾਣਕਾਰੀ ਦਿੱਤੀ ਜਾਇਆ ਕਰੇਗੀ। ਸ੍ਰ ਸਰਕਾਰੀਆ ਨੇ ਦੱਿਸਆ ਕਿ ਇਸ ਕੇਂਦਰ ਵਿੱਚ ਮਿੱਟੀ ਅਤੇ ਪੱਤਿਆਂ ਦੀ ਪਰਖ ਕਰਨ ਲਈ ਪ੍ਰਯੋਗਸ਼ਾਲਾ ਬਣਾਈ ਗਈ ਹੈ। ਉਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਉੱਦਮ ਸਦਕਾ ”ਸ਼ਿਆਮਾ ਪ੍ਰਸਾਦ ਮੁਖਰਜੀ ਰੁਅਰਬਨ ਮਿਸ਼ਨ ਤਹਿਤ ਇਹ ਕੰਮ ਪੂਰਾ ਹੋ ਸਕਿਆ ਹੈ।

ਇਸ ਮੌਕੇ ਸ੍ਰ ਸਰਕਾਰੀਆ ਨੇ ਕਿਹਾ ਕਿ ਕਰੋਨਾ ਵਾਇਰਸ ਨੂੰ ਜੜੋਂ ਖਤਮ ਕਰਨ ਲਈ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਮਿਸ਼ਨ ਫਤਿਹ ਕਰਨ ਲਈ ਜਨਤਕ ਛੁੱਟੀ ਵਾਲੇ ਦਿਨ ਵੀ ਲਾਕਡਾਊਨ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਇਹ ਬਿਮਾਰੀ ਅਜੇ ਖਤਮ ਨਹੀਂ ਹੋਈ ਅਤੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਇ ਖਿਲਾਫ ਲਾਮਬੰਦ ਹੋਣਾ ਪਵੇਗਾ। ਉਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸਮੇਂ ਸਮੇਂ ਸਿਰ ਅਹਿਤੀਆਤੀ ਕਦਮ ਚੁੱਕ ਕੇ ਇਸ ਮਹਾਂਮਾਰੀ ਨੂੰ ਰੋਕਣ ਦੇ ਉਪਰਾਲੇ ਕੀਤੇ ਹਨ। ਉਨਾਂ ਕਿਹਾ ਕਿ ਮਿਸ਼ਨ ਫਤਿਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਲੋਕ ਇਸ ਵਿੱਚ ਸਰਕਾਰ ਦਾ ਸਾਥ ਦੇਣ । ਸ੍ਰ ਸਰਕਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ, 20 ਸੈਕਿੰਡ ਤੱਕ ਸਮੇਂ ਸਮੇਂ ਤੇ ਆਪਣੇ ਹੱਥ ਜਰੂਰ ਧੋਣ, ਜਨਤਕ ਥਾਂਵਾਂ ਤੇ ਥੁੱਕਣ ਤੋਂ ਗੁਰੇਜ ਕਰਨ। ਉਨਾਂ ਕਿਹਾ ਕਿ ਇਨਾਂ ਸਾਵਧਾਨੀਆਂ ਦੀ ਪਾਲਣਾ ਕਰਕੇ ਕਾਮਯਾਬ ਹੋ ਸਕਦੇ ਹਾਂ।

ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਗੁਰਿੰਦਰ ਸਿੰਘ ਧੰਜਲ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਸੈਂਟਰ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਣਗੇ ਅਤੇ ਨਵਾਂ ਸਥਾਪਿਤ ਪਲਾਂਟ ਕਲੀਨਿਕ ਇਸਦਾ ਇੱਕ ਅਹਿਮ ਹਿੱਸਾ ਹੋਵੇਗਾ ਜੋ ਕਿਸਨਾਂ ਨੂੰ ਬੀਮਾਰੀ ਰਹਿਤ ਮਿਆਰੀ ਉਪਜ ਪੈਦਾ ਕਰਨ ਵਿੱਚ ਸਹਾਈ ਹੋਵੇਗਾ। ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹਨਾਂ ਸੈਂਟਰਾਂ ਦੀ ਸਥਾਪਨਾਂ ਕਰਨ ਹਿੱਤ ਮੋਹਰੀ ਭੁਮਿਕਾ ਨਿਭਾਈ ਹੈ।

ਇਸ ਮੌਕੇ ਸ੍ਰ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲਾ ਪ੍ਰੀਸ਼ਦ, ਡਾ: ਜਤਿੰਦਰ ਸਿੰਘ ਗਿੱਲ ਖੇਤੀਬਾੜੀ ਅਫਸਰ ਹਰਸ਼ਾਛੀਨਾਂ, ਡਾ: ਮਸਤਿੰਦਰ ਸਿੰਘ ਵਿਸ਼ਾ ਵਸਤੂ ਮਾਹਰ, ਡਾ: ਕੁਲਵੰਤ ਸਿੰਘ ਖੇਤੀਬਾੜੀ ਅਫਸਰ, ਡਾ: ਸੁਖਬੀਰ ਸਿੰਘ ਸੰਧੂ ਪ੍ਰਧਾਨ ਪੀਡੀਐੱਸਏ, ਸ੍ਰ ਜਗਬਿੰਦਰ ਸਿੰਘ ਸਾਬੀ ਛੀਨਾ, ਸ੍ਰ ਕਰਮਜੀਤ ਸਿੰਘ ਉਪ ਚੇਅਰਮੈਨ ਬਲਾਕ ਸੰਮਤੀ, ਡਾ: ਕਿਰਨਬੀਰ ਕੌਰ, ਡਾ: ਜਤਿੰਦਰ ਸਿੰਘ, ਡਾ: ਬਿਕਰਮਜੀਤ ਸਿੰਘ (ਸਾਰੇ ਐਚ.ਡੀ.ਉ), ਡਾ: ਭੁਪਿੰਦਰ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਸੁਖਮਿੰਦਰ ਸਿੰਘ ਉੱਪਲ, +ਡਾ: ਬਲਵਿੰਦਰ ਸਿੰਘ ਛੀਨਾਂ (ਸਾਰੇ ਏਡੀਉ), ਬਲਬੀਰ ਸਿੰਘ (ਏਈਉ) ਅਤੇ ਹੋਰ ਕਰਮਚਾਰੀ ਵੀ ਹਾਜਰ ਸਨ।

 

About Author

Leave a Reply

Your email address will not be published. Required fields are marked *

You may have missed