ਪੰਜਾਬ ਅਪ ਨਿਊਜ਼ ਦੀ ਬਟਾਲਾ ਟੀਮ ਵੱਲੋ ਐੱਸ ਐੱਸ ਪੀ ਗੁਰਦਾਸਪੁਰ ਦਾ ਕੀਤਾ ਸਵਾਗਤ

ਐੱਸ ਐੱਸ ਪੀ ਰਾਜਿੰਦਰ ਸਿੰਘ ਸੋਹਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਪੱਤਰਕਾਰ
ਗੁਰਦਾਸਪੁਰ,ਦਮਨਪਾਲ ਸਿੰਘ : ਪੰਜਾਬ ਪੁਲਿਸ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਗੁਰਦਾਸਪੁਰ ਦੇ ਨਵ ਨਿਯੁਕਤ ਐੱਸ ਐੱਸ ਪੀ ਰਾਜਿੰਦਰ ਸਿੰਘ ਸੋਹਲ ਦਾ ਗੁਰਦਾਸਪੁਰ ਵਿਖੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ ਪੰਜਾਬ ਅਪ ਨਿਊਜ਼ ਦੇ ਬਟਾਲਾ ਤੌ ਪਤਰਕਾਰ ਦਮਨਪਾਲ ਸਿੰਘ ਅਤੇ ਚੇਤਨ ਸ਼ਰਮਾ ਦੁਵਾਰਾ ਅੱਜ ਨਵ ਨਿਯੁਕਤ ਐੱਸ ਐੱਸ ਪੀ ਰਾਜਿੰਦਰ ਸਿੰਘ ਸੋਹਲ ਨਾਲ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਸੋਹਲ ਜੀ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਪ੍ਰਸਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ ਓਹਨਾ ਕਿਹਾ ਕਿ ਕਰੋਨਾ ਨੂੰ ਕਾਬੂ ਕਰਨ ਲਈ ਸਾਰਿਆਂ ਨੂੰ ਸਰਕਾਰ ਦੁਵਾਰਾ ਦਿਤੇ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਨਾ ਜਰੂਰੀ ਹੈ ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਰਾਜਿੰਦਰ ਸਿੰਘ ਸੋਹਲ ਜੀ ਨੇ ਇਸ ਤੌ ਪਹਿਲਾ ਮੋਹਾਲੀ ਵਿਖੇ ਐੱਸ ਟੀ ਐੱਫ ਵਿੰਗ ਦੇ ਏ ਆਈ ਜੀ ਦੇ ਤੌਰ ਤੇ ਸੇਵਾਵਾਂ ਦਿੰਦੇ ਹੋਏ ਮੋਹਾਲੀ ਵਿਚ ਨਸ਼ੇ ਦੇ ਵਪਾਰੀਆਂ ਉਤੇ ਚੰਗੀ ਨਕੇਲ ਪਾਈ ਸੀ.