ਹਜ਼ਰਤ ਪੀਰ ਬੁਧੂ ਸ਼ਾਹ ਦੀ ਦਰਗਾਹ ਤੇ ਇਸ ਸਾਲ ਮੇਲਾ ਨਹੀਂ ਲੱਗੇਗਾ ਡੇਰਾ ਮੁਖੀ ਬਾਬਾ ਮੇਸ਼ੀ ਸ਼ਾਹ ਚਿਸ਼ਤੀ ਫਰੀਦੀ ਸਾਬਰੀ ਬਟਾਲਾ ਸ਼ਰੀਫ਼

ਬਟਾਲਾ 13 ਜੂਨ (ਦਮਨ ਪਾਲ ਸਿੰਘ) ਬਟਾਲਾ ਸਦੀਆਂ ਤੋਂ ਮੇਲਾ ਲੱਗਦਾ ਆ ਰਿਹਾ ਹੈ, ਇਸ ਸਾਲ 16, 17 ਜੂਨ ਦਿਨ ਮੰਗਲਵਾਰ ਬੁਧਵਾਰ ਨੂੰ ਮੇਲਾ ਨਹੀਂ ਲੱਗੇਗਾ, ਡੇਰੇ ਦੇ ਮੁਖੀ ਗੱਦੀ ਨਸ਼ੀਨ ਬਾਬਾ ਮੇਸ਼ੀ ਸ਼ਾਹ ਚਿਸ਼ਤੀ ਫਰੀਦੀ ਸਾਬਰੀ ਬਟਾਲਾ ਨੇ ਫੁਰਮਾਇਆ ਕਰੋਨਾ ਵਾਰਸ ਦੀ ਭਿਆਨਕ ਬਿਮਾਰੀ ਦੇ ਚਲਦਿਆਂ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਭ ਸੰਗਤਾਂ ਨੂੰ ਆਪਣੇ ਆਪਣੇ ਘਰਾਂ ਵਿੱਚ ਮੇਲੇ ਦੀਆਂ ਰਸਮਾਂ ਘਰ ਵਿੱਚ ਰਹਿ ਕੇ ਕਰੋ, ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਾਨੂੰਨ ਦੀ ਪਾਲਣਾ ਕਰੋ, ਕੋਈ ਵੀ ਡੇਰੇ ਤੇ ਨਾ ਪਹੁੰਚੋ, ਇਸ ਸਾਲ ਡੇਰੇ ਵਿੱਚ ਕੋਈ ਵੀ ਕੋਈ ਵੀ ਪ੍ਰੋਗਰਾਮ ਨਹੀਂ ਹੋਵੇਗਾ,ਬਾਬਾ ਜੀ ਵੱਲੋਂ ਬੇਨਤੀ ਹੈ ਆਪਣੇ ਆਲੇ ਦੁਆਲੇ ਦੀ ਦੇਖਭਾਲ ਕਰੋ ਸੈਨੀਟੈਜਰ ਅਤੇ ਮਾਸਕ ਦੀ ਵਰਤੋਂ ਕਰੋ, ਘੱਟੋ ਘੱਟ ਇੱਕ ਮੀਟਰ ਦੀ ਦੂਰੀ ਜਰੂਰ ਰੱਖੋ ਜਾਨ ਹੈ ਤਾਂ ਜਹਾਨ ਹੈ ਇਸ ਭਿਆਨਕ ਬਿਮਾਰੀ ਤੋਂ ਬਚੋ ਅਤੇ ਆਪਣਾ ਖਿਆਲ ਰੱਖੋ