ਨਗਰ ਕੌਂਸਲ ਨੇ ਚਲਾਇਆ ਸਬਜੀ ਮੰਡੀ ‘ਚ ਨਾਜਾਇਜ ਕਬਜਿਆਂ ਤੇ ਪੀਲਾ ਪੰਜਾਂ, ਦੁਕਾਨਦਾਰਾਂ ਨੇ ਕੀਤਾ ਵਿਰੋਧ 

ਨਗਰ ਕੌਂਸਲ ਦੇ ਐਸ.ਓ ਰਵਿੰਦਰ ਸ਼ਰਮਾ ਦੀ ਅਗਵਾਈ ਵਿੱਚ ਦੁਕਾਨਦਾਰਾਂ ਵੱਲੌਂ ਕੀਤੀਆਂ ਨਜ਼ਾਇਜ ਉਸਾਰੀਆਂ ਤੇ ਕਰਵਾਈ ਕਰਦੇ ਹੋਏ।

ਜਗਦੀਸ਼ ਸਿੰਘ ਕੁਰਾਲੀ : ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਸਰਕਾਰ ਵੱਲੋਂ ਸ਼ਨੀਵਰ ਤੇ ਐਤਵਾਰ ਦੋ ਦਿਨਾਂ ਲਈ ਲਾਕਡਾਉਨ ਦਾ ਲਾਹਾ ਲੈਂਦਿਆਂ ਸਥਾਨਕ ਸ਼ਹਿਰ ਦੀ ਸਬਜੀ ਮੰਡੀ ਦੇ ਦੁਕਾਨਦਾਰਾਂ ਵੱਲੋਂ ਮੰਡੀ ਵਿੱਚ ਗੈਰ ਕਨੂੰਨੀ ਢੰਗ ਨਾਲ ਸ਼ੁਰੂ ਕੀਤੀਆਂ ਉਸਾਰੀਆਂ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਨਗਰ ਕੌਂਸਲ ਦੇ ਐਸ.ਓ ਰਵਿੰਦਰ ਸ਼ਰਮਾ ਦੀ ਅਗਵਾਈ ਵਿੱਚ ਦੁਕਾਨਦਾਰਾਂ ਵੱਲੌਂ ਕੀਤੀਆਂ ਜਾ ਰਹੀਆਂ ਨਜ਼ਾਇਜ ਉਸਾਰੀਆਂ ਤੇ ਕਬਜਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਸਥਾਨਕ ਪੁਲਿਸ ਦੀ ਹਾਜ਼ਰੀ ਵਿੱਚ ਸਬਜੀ ਦੇ ਨਜਾਇਜ ਫੜ੍ਹਾ ਨੂੰ ਹਟਾਉਣ ਲਈ ਪੀਲਾ ਪੰਜਾਂ ਚਲਾਇਆ ਗਿਆ, ਜਿਸਦਾ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਨਗਰ ਕੌਂਸਲ ਦੀ ਇਸ ਕਾਰਵਾਈ ਨੂੰ ਰਾਜਨੀਤੀ ਨਾਲ ਪ੍ਰੇਰਿਤ ਕਾਰਵਾਈ ਦੱਸਿਆ ਗਿਆ ।

ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਕਰਵਾਈ ਦਾ ਵਿਰੌਧ ਕਰਦਿਆਂ ਦੁਕਾਨਦਾਰ ਵਿਨੋਦ ਗੁਪਤਾ ਨੇ ਕਿਹਾ ਕਿ  ਉਨ੍ਹਾਂ ਵੱਲੌਂ ਕੋਈ ਨਜਾਇਜ ਕਬਜਾ ਨਹੀਂ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਜਿਸ ਥਾਂ ਤੇ ਸ਼ੈਡ ਪਾਏ ਗਏ ਸਨ ਉਹ ਥਾਂ ਉਨ੍ਹਾਂ ਦੀ ਹੈ ਜਿਸਦਾ 1998 ਵਿੱਚ ਹੋਈ ਨਗਰ ਕੌਂਸਲ ਦੇ ਹਾਊਸ ਦੀ ਇੱਕ ਮੀਟਿੰਗ ਵਿਚ ਮਤਾ ਪਾਸ ਕਰਦੇ ਹੋਏ ਸਮੁੱਚੇ ਦੁਕਾਨਦਾਰਾਂ ਨੂੰ ਫੜ੍ਹਾ ਵਾਲੀ ਥਾਂ ਛੱਡੀ ਗਈ ਸੀ ਤੇ ਕਿਹਾ ਗਿਆ ਸੀ ਕਿ ਇਸ ਥਾਂ ਨੂੰ ਦੁਕਾਨਦਾਰ ਜਿਵੇਂ ਚਾਹੁਣ ਵਰਤ ਸਕਦੇ ਸਨ ਪਰ ਇਸ ਥਾਂ ਤੇ ਕੋਈ ਪੱਕੀ ਉਸਾਰੀ ਨਹੀ ਕਰ ਸਕਦੇ । ਉਨ੍ਹਾ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਥਾਂ ਤੇ ਸਿਰਫ ਸ਼ੈਡ ਪਾਏ ਗਏ ਸਨ ਨਾ ਕਿ ਕੋਈ ਪੱਕੀ ਉਸਾਰੀ ਕੀਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਪੂਰੀ ਮੰਡੀ ਵਿੱਚ ਸਿਰਫ ਉਨ੍ਹਾਂ ਦੇ ਸ਼ੈਡ ਨੂੰ ਹੀ ਤੋੜਿਆ ਗਿਆ ਹੈ ਜਿਸ ਤੋਂ ਸਾਫ ਪੱਤਾ ਲੱਗਦਾ ਹੈ ਕਿ ਨਗਰ ਕੌਂਸਲ ਦੀ ਇਹ ਕਾਰਵਾਈ ਪੱਖਪਾਤ ਵਾਲੀ ਦੇ ਨਾਲ ਹੀ ਰਾਜਨੀਤੀ ਨਾਲ ਪ੍ਰੇਰਿਤ ਕਾਰਵਾਈ ਹੈ ।

ਕੀ ਕਿਹਾ ਐਸ. ਰਵਿੰਦਰ ਸ਼ਰਮਾ ਨੇ

ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਐਸ.ਓ ਰਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਗੈਰ ਕਾਨੂੰਨੀ ਉਸਾਰੀਆਂ ਤੇ ਕਬਜੇ ਕਰਨ ਵਾਲੇ ਦੁਕਾਨਦਾਰਾਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਵੱਲੋਂ ਜਾਰੀ ਕੀਤੇ ਨੋਟਿਸਾਂ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਨਵੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਕਾਰਨ ਅੱਜ ਉਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਕਰਵਾਈ ਕਰਦੇ ਹੋਏ ਪੁਲਿਸ ਦੀ ਸਹਾਇਤਾ ਨਾਲ ਸਬਜੀ ਮੰਡੀ ਵਿੱਚੋ ਕੀਤੀਆਂ ਗੈਰ ਕਾਨੂੰਨੀ ਉਸਾਰੀਆਂ ਤੇ ਨਾਜਾਇਜ ਕਬਜਿਆਂ ਨੂੰ ਹਟਾਇਆ ਗਿਆ ਹੈ ਤੇ ਉਨ੍ਹਾਂ ਦੁਕਾਨਦਾਰਾਂ ਵੱਲੋਂ ਰਾਜਨੀਤੀ ਨਾਲ ਪ੍ਰੇਰਿਤ ਕਾਰਵਾਈ ਦੇ ਦੋਸ਼ਾਂ ਨੂੰ ਸਿਰੀਓਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਸਰਕਾਰੀ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ । ਆਖਿਰ ਵਿਚ ਉਨ੍ਹਾਂ ਦੱਸਿਆ ਦੁਕਾਨਦਾਰਾਂ ਵੱਲੋਂ ਸ਼ੈਡਾ ਤੇ ਨਜਾਇਜ ਕਬਜਿਆਂ ਨੂੰ ਖੁਦ ਹਟਾਉਣ ਲਈ ਕੁਝ ਸਮਾਂ ਮੰਗੇ ਜਾਣ ਤੇ ਉਨ੍ਹਾਂ ਵੱਲੋਂ ਬੁੱਧਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਜੇਕਰ ਦੁਕਾਨਦਾਰਾਂ ਵੱਲੋਂ ਬੁੱਧਵਾਰ ਤੱਕ ਸ਼ੈਡ ਨਾ ਹਟਾਏ ਗਏ ਤਾਂ ਉਨ੍ਹਾਂ ਵੱਲੋਂ ਫਿਰ ਤੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਇਸ ਸਭ ਤੇ ਜੋ ਖਰਚਾ ਆਵੇਗਾ ਉਸਦਾ ਭੁਗਤਾਨ ਦੁਕਾਨਦਾਰਾਂ ਨੂੰ ਭਰਨਾ ਪਵੇਗਾ ।

 

Leave a Reply

Your email address will not be published. Required fields are marked *