ਸਿੰਧੂ ਮੂਸੇਵਾਲ ਵੱਲੋਂ ਪੱਤਰਕਾਰਾਂ ਦੇ ਖਿਲਾਫ ਵਰਤੀ ਸਬਦਾਵਲੀ ਦਾ ਮੂੰਹ ਤੋੜ ਜਵਾਬ ਦੇਵਾਂਗੇ :- ਮਸੌਣ,ਢਿੱਲੋ

ਰਾਜਾਸਾਂਸੀ 14 ਜੂਨ ( ਜਗਤਾਰ ਮਾਹਲਾ ) ਜਿਥੇ ਆਏ ਦਿਨ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ ਵਿੱਚ ਰਹਿੰਦਾ ਹੈ ।ਉਥੇ ਪਿਛਲੇ ਦਿਨੀਂ ਸਿੱਧੂ ਮੂਸੇਵਾਲੇ ਵੱਲੋ ਕੁਝ ਪੱਤਰਕਾਰਾ ਅਤੇ ਚੈਨਲਾ ਖਿਲਾਫ ਗਲਤ ਸ਼ਬਦਾਵਲੀ ਵਰਤ ਕੇ ਲੋਕ ਤੰਤਰ ਦੇ ਚੌਥੇ ਥਮ ਨੂੰ ਠੇਸ ਪਹੁੰਚਾਈ ਹੈ ।ਜਿਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਭਰ ਦੇ
ਪੱਤਰਕਾਰ ਭਾਈਚਾਰੇ ਵੱਲੋ ਸਿੱਧੂ ਮੂਸੇਵਾਲਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ।ਇਸ ਸੰਬੰਧੀ ਅੱਜ ਵੱਖ-ਵੱਖ ਪ੍ਰੈਸ ਜਥੇ ਬੰਦੀਆ ਦੇ ਆਗੂ ਰਣਜੀਤ ਸਿੰਘ ਮਸੌਣ,ਕੁਲਬੀਰ ਸਿੰਘ ਢਿੱਲੋਂ ਵੱਲੋਂ ਵੀਡੀਓ ਕਾਲ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ ।
ਇਸ ਵਿਚ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਅਤੇ ਗਾਇਕ ਸਿੱਧੂ ਮੂਸੇਵਾਲ ਵੱਲੋਂ ਲਾਈਵ ਹੋਕੇ ਪੱਤਰਕਾਰਾਂ ਨੂੰ ਸਿੱਧੇ ਰੂਪ ਚ ਦਿੱਤੀਆਂ ਗਈਆ ਧਮਕੀਆਂ ਤੇ ਵਰਤੀ ਗਈ ਗਲਤ ਸਬਦਾਵਲੀ ਤੇ ਕਾਰਵਾਈ ਕਰਨ ਸਬੰਧੀ ਦਿਨ ਸੋਮਵਾਰ ਸਮਾਂ 12 ਵਜੇ ਮਿਤੀ 15-6-2020 ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਦਰਖਾਸਤ ਦੇ ਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਦਿੱਤੀ ਜਾਵੇਗੀ ।ਇਸ ਮੌਕੇ ਚੇਅਰਮੈਨ ਅਮਰਿੰਦਰ ਸਿੰਘ,ਪ੍ਰਧਾਨ ਕੁਲਬੀਰ ਸਿੰਘ ਢਿੱਲੋਂ,ਪ੍ਰਧਾਨ ਰਣਜੀਤ ਸਿੰਘ ਮੌਸਮ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕੇ ਸਾਰੇ ਕੱਠੇ ਹੋ ਕੇ ਸਿੰਧੂ ਮੁਸੇਵਾਲ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ।ਇਸ ਮੌਕੇ ਸੁਬੇਗ ਸਿੰਘ ਸੋਨਾ,ਰਾਜਵਿੰਦਰ ਹੁੰਦਲ਼,ਸਾਹਿਬ ਖੋਖਰ, ਗੁਲਸਨ ਕੁਮਾਰ, ਪਵਨ ਕੁਮਾਰ, ਦਲਜੀਤ ਸਿੰਘ , ਜਇਯਾ , ਪੰਕਜ ਮੱਲੀ,ਸਤਨਾਮ ਲੋਪੋਕੇ,ਅਵਤਾਰ ਸਿੰਘ ਫਰਿਆਦ, ਬਲਜਿੰਦਰ ਸਿੰਘ, ਪੱਤਰਕਾਰ ਸਾਥੀ ਹਾਜਰ ਸਨ ।