ਸੱਤਾ ਨਿਹੋਲਕੇ ਦੇ ਗੀਤ ‘ਛੱਲਾ‘ ਦਾ ਪੋਸਟਰ ਜਾਰੀ ਕੀਤਾ

ਗੀਤ ਦੇ ਪੋਸਟਰ ਨੂੰ ਜਾਰੀ ਕਰਦੇ ਹੋਏ ਰਮਾਕਾਂਤ ਕਾਲੀਆ।
ਜਗਦੀਸ਼ ਸਿੰਘ ਕੁਰਾਲੀ : ਪੰਜਾਬੀ ਲੋਕ ਗਾਇਕ ਸੱਤਾ ਨਿਹੋਲਕਾ ਦਾ ਸਿੰਗਲ ਟਰੈਕ ਗੀਤ ‘ਛੱਲਾ‘ ਦਾ ਪੋਸਟਰ ਬੀਤੇ ਸ਼ਨੀਵਾਰ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਸੰਸਥਾ ਯੂਥ ਆਫ ਪੰਜਾਬ ਦੇ ਪ੍ਰਧਾਨ ਰਮਾਕਾਂਤ ਕਾਲੀਆ ਵੱਲੋਂ ਚੰਡੀਗੜ੍ਹ ਰੋਡ ਤੇ ਸਥਿਤ ਆਪਣੇ ਦਫਤਰ ਵਿਖੇ ਸਾਥੀਆਂ ਦੀ ਹਾਜਰੀ ਵਿੱਚ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਲੋਕ ਗਾਇਕ ਸੱਤਾ ਨਿਹੋਲਕਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਾਇਆ ਧਾਰਮਿਕ ਗੀਤ ‘ਛੱਲਾ‘ ਪੰਜ ਦਰਿਆਵਾਂ ਤੋਂ ਲੈ ਕੇ ਆਜ਼ਾਦੀ ਤੱਕ ਦੇ ਇਨਕਲਾਬੀ ਸਫਰ ਨੂੰ ਬਿਆਨ ਕਰਦਾ ਹੈ। ਉਹ ਛੱਲਾ ਜਿਸਨੇ ਪੰਜਾਬ ਦੀਆਂ ਸਦੀਆਂ ਨੂੰ ਆਪਣੇ ਪਿੰਡੇ ਹੰਢਾਇਆ ਹੈ ਜੋ ਉਮੀਦ ਅਨੁਸਾਰ ਪੰਜਾਬੀ ਸਰੋਤਿਆਂ ਦੀ ਕਚਹਿਰੀ ਵਿੱਚ ਖਰਾ ਉਤਰੇਗਾ। ਉਨ੍ਹਾਂ ਦੱਸਿਆ ਕਿ ਇਹ ਗੀਤ ‘ਛੱਲਾ‘ ਕਾਲਾ ਮਿਉਜਿਕ ਸਟੂਡੀਓ ‘ਚ ਤਿਆਰ ਕੀਤਾ ਗਿਆ ਹੈ। ਗੀਤ ਨੂੰ ਸ੍ਰੀ ਪ੍ਰੀਤ ਬਜਹੇੜੀ ਨੇ ਆਪਣੀ ਕਲਮ ਨਾਲ ਸਿੰਗਾਰਿਆ ਅਤੇ ਅਵਤਾਰ ਸ਼ਾਹੀ ਨੇ ਗੀਤ ਨੂੰ ਸੰਗੀਤ ਦੀਆਂ ਧੁੰਨਾਂ ਨਾਲ ਸਜਾਇਆ ਹੈ। ਇਸ ਮੌਕੇ ਆਸ਼ੀਸ਼ ਸ਼ਰਮਾ,ਵਿਕਾਸ਼ ਕੋਸ਼ਲ, ਕੁਲਦੀਪ ਬਾਵਾ, ਜੱਸੀ ਸਰਪੰਚ ਬਲੋ ਮਾਜਰਾ,ਯਸ਼ ਸ਼ਰਮਾ, ਰਣਦੀਪ ਸਿੰਘ, ਲਾਡੀ ਰੰਗੀਆਂ, ਬਿੱਟੂ ,ਹਰਪ੍ਰੀਤ ਬਜਹੇੜੀ,ਮਨਦੀਪ ਧੀਮਾਨ, ਸੰਦੀਪ ਧੀਮਾਨ, ਮੋਹਣਾਂ ਬਮਨਾੜਾ ਆਦਿ ਹਾਜਰ ਸਨ।