ਆਪ ਆਗੂ ਸ਼ੇਰਗਿੱਲ ਵੱਲੋਂ ਤਿਊੜ੍ਹ ਅਗਨੀਕਾਂਡ ਦੇ ਪੀੜ੍ਹਤਾਂ ਦੀ ਸਹਾਇਤਾ

ਮੁੱਲਾਂਪੁਰ, ਮਾਜਰੀ, ਕੁਰਾਲੀ, 17 ਜੂਨ (ਜਗਦੀਸ਼ ਸਿੰਘ)- ਕਸਬਾ ਤਿਊੜ੍ਹ ਵਿਖੇ ਹੋਏ ਅਗਨੀਕਾਂਡ ਦੇ ਪੀੜ੍ਹਤਾ ਦਾ ਦੁੱਖ ਜਾਨਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਸ਼ੇਰਗਿੱਲ ਨੇ ਮੌਕਾ ਸਥਾਨ ਤੇ ਪੁੱਜਕੇ ਪੀੜ੍ਹਤਾ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਨੂੰ ਰਾਸ਼ਨ, ਫਰੂਟ ਅਤੇ ਮਾਲੀ ਮਦਦ ਦਿੱਤੀ ਗਈ। ਉਨ੍ਹਾਂ ਪ੍ਰਸਾਸ਼ਨ ਤੋਂ ਇਨ੍ਹਾਂ ਪੀੜ੍ਹਤਾਂ ਦੀ ਰਿਹਾਇਸ਼ ਲਈ ਆਰਜੀ ਟੈਂਟ ਅਤੇ ਲੋੜੀਦਾਂ ਸਮਾਨ ਆਦਿ ਲਈ ਜਲਦੀ ਸਹਾਇਤਾ ਭੇਜਣ ਦੀ ਮੰਗ ਕਰਦਿਆਂ ਸਮਾਜਸੇਵੀ ਸੰਸਥਾਵਾਂ ਨੂੰ ਵੀ ਮਦਦ ਦੀ ਅਪੀਲ ਕੀਤੀ। ਉਨ੍ਹਾਂ ਪੰਚਾਇਤ ਨੂੰ ਵੀ ਅਪੀਲ ਕੀਤੀ ਕਿ ਹੋਰਨਾਂ ਰਹਿ ਰਹੇ ਪ੍ਰਵਾਸੀਆਂ ਨੂੰ ਖਾਣਾ ਬਣਾਉਣ ਲਈ ਚੁੱਲ੍ਹੇ ਰਿਹਾਇਸ਼ ਤੋਂ ਦੂਰ ਰੱਖਣ ਅਤੇ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਪ੍ਰਧਾਨ ਹਰੀਸ਼ ਕੌਂਸਲ, ਗੁਰਪ੍ਰੀਤ ਸਿੰਘ ਛੀਨਾ, ਹਰਨੇਕ ਸਿੰਘ ਅਭੇਪੁਰ, ਲਾਲ ਸਿੰਘ ਗੁਨੋਮਾਜਰਾ, ਬਲਵਿੰਦਰ ਕੌਰ ਧਨੌੜਾਂ, ਸਿਮਰਨਜੀਤ ਕੌਰ, ਸਰਪੰਚ ਨਾਹਰ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ ਤੇ ਕਲੱਬ ਪ੍ਰਧਾਨ ਸੁਰਿੰਦਰ ਸਿੰਘ ਆਦਿ ਮੋਹਤਵਰ ਹਾਜ਼ਰ ਸਨ।