ਇੰਟਰਨੈਸ਼ਨਲ ਲੋਕ ਕਲਾ ਮੰਚ ਵੱਲੋਂ ਕਲਾਕਾਰਾ ਨਾਲ ਮੀਟਿੰਗ

ਮੁੱਲਾਂਪੁਰ ਗਰੀਬਦਾਸ, ਕੁਰਾਲੀ, 17 ਜੂਨ (ਜਗਦੀਸ਼ ਸਿੰਘ)- ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ ਵੱਲੋਂ ਕਲਾਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਮੰਚ ਤੇ ਇਕੱਠੇ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਮੰਚ ਦੇ ਸੂਬਾ ਪ੍ਰਧਾਨ ਹਾਕਮ ਬਖਤੜੀ ਵਾਲਾ ਦੀ ਵੱਲੋਂ ਨਿਯੁਕਤ ਕੁਰਾਲੀ, ਮੋਰਿੰਡਾ ਤੇ ਮਾਜਰੀ ਇਕਾਈ ਦੇ ਪ੍ਰਧਾਨ ਅਮਰਜੀਤ ਧੀਮਾਨ ਵੱਲੋਂ ਇਲਾਕੇ ਦੇ ਕਲਾਕਾਰਾਂ ਨਾਲ ਮੁੱਲਾਂਪੁਰ ਗਰੀਬ ਦਾਸ ਵਿਖੇ ਰੱਖੀ ਵਿਸ਼ੇਸ ਮੀਟਿੰਗ ਦੌਰਾਨ ਹਾਜਰ ਕਲਾਕਾਰਾਂ, ਗੀਤਕਾਰਾਂ, ਸੰਗੀਤਕਾਰਾਂ, ਜਾਗਰਣ ਪਾਰਟੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਪ੍ਰਧਾਨ ਧੀਮਾਨ ਨੇ ਕਲਾਕਾਰਾਂ ਨੂੰ ਇੱਕ ਮੰਚ ਤੇ ਇਕੱਤਰ ਹੋ ਕੇ ਆਪਣੀਆਂ ਸਮੱਸਿਆਵਾਂ ਨੂੰ ਉਭਾਰਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਸੇਵਾ ਨਿਭਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਸਰਕਾਰ ਤੋਂ ਲਾਕਡਾਊਨ ਦੀ ਮਾਰ ਕਾਰਨ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਕਲਾਕਾਰਾਂ ਲਈ ਸਹਾਇਤਾ ਐਲਾਨਣ ਦੀ ਮੰਗ ਕੀਤੀ। ਇਸੇ ਤਰ੍ਹਾਂ ਸਮਾਜਸੇਵੀ ਅਰਵਿੰਦਪੁਰੀ ਗਾਇਕ ਰਾਹੀ ਮਾਣਕਪੁਰ, ਇੰਦਰਜੀਤ ਗੋਰਖਾ, ਸੰਨੀ ਉਨ੍ਹੇ ਵਾਲਾ ਨੇ ਵੀ ਕਲਾਕਾਰਾਂ ਨੂੰ ਸੰਬੋਧਨ ਕੀਤਾ ਤੇ ਆਪਣੀ ਕਲਾ ਦੇ ਫ਼ਰਜ ਨੂੰ ਪਰਿਵਾਰਿਕ ਰਿਸ਼ਤਿਆਂ ਦੇ ਫ਼ਰਜ਼ਾਂ ਨੂੰ ਸਮਝ ਕੇ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਰੰਗੀ ਵਾਦਕ ਰਣਧੀਰ ਸਿੰਘ ਧੀਰਾ, ਲਖਵੀਰ ਸਿੰਘ ਲੱਖਾ, ਗੁਰਦਾਸ ਮੁੱਲਾਂਪੁਰ, ਸੰਦੀਪ ਸ਼ਰਮਾਂ, ਜਤਿੰਦਰ ਤੀੜਾ, ਕੁਲਦੀਪ ਭਾਟੀਆ, ਸੁਮਿਤ ਕੁਮਾਰ, ਉਪਿੰਦਰ ਸ਼ਰਮਾਂ, ਗੁਰਨਾਮ ਸਿੰਘ, ਸੋਨੂੰ, ਅਮ੍ਰਿਤਪਾਲ, ਹਰਭਜਨ ਸਿੰਘ, ਧੀਰਜ, ਸਾਹਿਲ, ਕੁਸ਼ਲ ਕੁਮਾਰ, ਅਵਤਾਰ ਸਿੰਘ, ਅਨੁਜ ਗੁਪਤਾ, ਤਰਨਜੀਤ, ਰਾਹੁਲ ਵਰਮਾ, ਰਮਨ ਰਮਾ, ਗੁਰਦੀਪ ਗਿੰਨੀ, ਜਤਿੰਦਰ ਰੋਕੀ ਆਦਿ ਸ਼ਾਮਿਲ ਸਨ।