ਜਾਨੂੰਨੀ ਨੌਜਵਾਨ ਬਿਸ਼ਨਾ ਚੌਧਰੀ ਨੇ ਚੱਕਰਵਰਤੀ ਦਾ 70ਵਾਂ ਜਨਮ ਦਿਨ ਮਨਾਇਆ

ਮਾਜਰੀ, ਕੁਰਾਲੀ, 17 ਜੂਨ,ਜਗਦੀਸ਼ ਸਿੰਘ- ਕਿਸੇ ਪ੍ਰਤੀ ਖਾਸ ਜਾਨੂੰਨ ਰੱਖਣ ਵਾਲਾ ਬੰਦਾ ਆਪਣਾ ਸੌਂਕ ਪੂਰੇ ਜਜ਼ਬੇ ਨਾਲ ਨਿਭਾਉਦਾ ਹੈ। ਇਸੇ ਤਰ੍ਹਾਂ ਕਸਬਾ ਤਿਊੜ੍ਹ ਦਾ ਨੌਜਵਾਨ ਹਰ ਸਾਲ ਫਿਲਮੀ ਅਦਾਕਾਰ ਮਿਠੁਨ ਚੱਕਰਵਰਤੀ ਦਾ ਜਨਮ ਦਿਨ ਮਨਾਉਦਾ ਹੈ। ਇਸ ਸਬੰਧੀ ਚੱਕਰਵਰਤੀ ਦੇ ਜਨਮ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਜਨੂੰਨੀ ਨੌਜਵਾਨ ਬਿਸ਼ਨਾ ਚੌਧਰੀ ਨੇ ਕੇਕ ਕੱਟਕੇ ਅਤੇ ਮਠਿਆਈ ਵੰਡਕੇ 70 ਵਾਂ ਜਨਮ ਦਿਨ ਮਨਾਇਆ। ਬਿਸ਼ਨਾ ਨੇ ਦੱਸਿਆ ਕਿ ਓਹ ਅੱਜ ਦੇ ਅਦਾਕਾਰਾ ਦੇ ਮੁਕਾਬਲੇ ਪੁਰਾਣੇ ਅਦਾਕਾਰਾ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹੋਣ ਕਾਰਨ ਓਹ ਮਿਠੁਨ ਤੋਂ ਪ੍ਰਭਾਵਿਤ ਹਨ। ਇਸ ਲਈ ਓਨ੍ਹਾਂ ਕਦੇ ਆਪਣਾ ਜਨਮ ਦਿਨ ਨਹੀਂ ਮਨਾਇਆ ਪਰ ਆਪਣੇ ਇਸ ਪਿਆਰੇ ਅਦਾਕਾਰ ਦਾ ਜਨਮ ਦਿਨ ਪਿਛਲੇ 20 ਸਾਲ ਤੋ ਮਨਾ ਰਹੇ ਹਨ। ਜਿਸ ਦੌਰਾਨ ਓਹ ਵਸਨੀਕਾਂ ਅਤੇ ਖਾਸਕਰ ਬੱਚਿਆਂ ਨੂੰ ਵੀ ਸੱਦਦੇ ਹਨ। ਇਨ੍ਹਾਂ ਕਿਹਾ ਕਿ ਉਸਦੀ ਇੱਛਾ ਇੱਕ ਵਾਰ ਮਿਠੁਨ ਨੂੰ ਮਿਲਣ ਦੀ ਹੈ। ਜਿਸ ਲਈ ਅਜੇ ਕੋਈ ਵਸੀਲਾ ਨਹੀਂ ਬਣਿਆ ਅਤੇ ਉਸਦਾ ਪ੍ਰਣ ਹੈ ਕਿ ਓਹ ਆਪਣੀ ਪੂਰੀ ਜਿੰਦਗੀ ਇਸ ਕਲਾਕਾਰ ਦਾ ਜਨਮ ਦਿਨ ਮਨਾਉਦਾ ਰਹੇਗਾ। ਇਸ ਮੌਕੇ ਸੁਰਿੰਦਰ ਸਿੰਘ ਤਿਊੜ੍ਹ, ਰਵਿੰਦਰ ਸਿੰਘ ਵਜੀਦਪੁਰ, ਹਰਤੇਜ ਸਿੰਘ ਤੇਜੀ ਅਤੇ ਅਮਨਬੇਦੀ ਆਦਿ ਵੀ ਹਾਜ਼ਰ ਸਨ।