ਸਰਕਾਰ ਤਿਉੜ ਅੱਗ ਪ੍ਰਵਾਵਿਤ ਪ੍ਰਵਾਸੀ ਮਜਦੂਰਾਂ ਨੂੰ ਦੇਵੇ ਮੁਆਵਜਾ – ਜਗਦੇਵ ਸਿੰਘ ਮਲੋਆ

ਪ੍ਰਵਾਸੀ ਮਜਦੂਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਜਗਦੇਵ ਸਿੰਘ ਮਲੋਆ
ਖਰੜ/ਕੁਰਾਲੀ-ਜਗਦੀਸ਼ ਸਿੰਘ : ਬੀਤੇ ਦਿਨ ਖਰੜ ਦੇ ਨਜ਼ਦੀਕ ਪਿੰਡ ਤਿਉੜ ਵਿਖੇ ਗਰੀਬ ਪ੍ਰਵਾਸੀ ਮਜਦੂਰਾਂ ਦੀਆ ਚੂੰਗੀਆ ਅੱਗ ਲੱਗਣ ਨਾਲ ਜਲ ਗਈਆਂ ਸਨ ਜਿਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਅੱਜ ਜਗਦੇਵ ਸਿੰਘ ਮਲੋਆ ਆਪਣੀ ਟੀਮ ਨਾਲ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਓਹਨਾ ਕਿਹਾ ਕਿ ਕੈਪਟਨ ਸਰਕਾਰ ਨੇ ਸਿਰਫ ਜਿਸ ਪਰਿਵਾਰ ਦੇ ਬੱਚੇ ਦੀ ਜਾਨ ਗਈ ਹੈ ਉਸਨੂੰ ਹੀ ਦੋ ਲੱਖ ਦੀ ਰਾਸ਼ੀ ਦੇਣ ਦੀ ਗੱਲ ਕਹਿ ਹੈ ਜਦੋ ਕੇ ਬਾਕੀ ਸਾਰੇ ਮਜਦੂਰਾਂ ਨੂੰ ਵੀ ਸਰਕਾਰ ਨੂੰ ਮੁਆਵਜਾ ਦੇਣਾ ਚਾਹੀਂਦਾ ਸੀ ਕਿਉਕਿ ਸਾਰਿਆਂ ਦਾ ਸਬ ਕੁਛ ਅੱਗ ਨਾਲ ਜਲ ਗਿਆ ਹੈ ਓਹਨਾ ਕਿਹਾ ਕਿ ਸਰਕਾਰ ਓਹਨਾ ਦਾ ਮੁੜ ਵਸੇਵਾ ਕਰੇ ਓਹਨਾ ਕਿਹਾ ਕਿ ਜਿਹੜੇ ਲੀਡਰ ਵੋਟਾਂ ਵੇਲੇ ਸ਼ਰਾਬ ਵੰਡਦੇ ਹਨ ਹੁਣ ਉਹ ਹਨ ਗਰੀਬ ਲੋਕਾਂ ਨੂੰ ਵੀ ਕੁੱਛ ਦੇਣ ਓਹਨਾ ਨਾਲ ਗੁਰਦੀਪ ਤਿਉੜ ਅਤੇ ਸੁਰਿੰਦਰ ਤਿਉੜ ਵੀ ਹਾਜ਼ਿਰ ਸਨ